اُ توں شروع ہون والے پنجابی لفظاں دے معنےਗ

ਕ੍ਰਿ. ਵਿ- ਹੰਕਾਰ ਨਾਲ. ਗਰਬ ਕਰਕੇ. "ਕਾਇਤੁ ਗਾਰਬਿ ਹੰਢੀਐ." (ਵਾਰ ਆਸਾ) "ਮਨ, ਤੂ ਗਾਰਬਿ ਅਟਿ." (ਆਸਾ ਛੰਤ ਮਃ ੩)


ਸੰ. ਗਾਰਬ. "ਚਾਕਰ ਲਗੇ ਚਾਕਰੀ ਨਾਲੇ ਗਾਰਬੁ ਵਾਦ." (ਵਾਰ ਆਸਾ ਮਃ ੨)


ਦੇਖੋ, ਗਾਰੜੂ.


ਦੇਖੋ, ਗਾਰਬ। ੨. ਗੌਰਵ. ਗੁਰੁਤਾ. ਵਡਿਆਈ. "ਧਨਹਿ ਕਿਆ ਗਾਰਵੁ ਦਿਜੈ?" (ਸਵੈਯੇ ਮਃ ੪. ਕੇ) ੩. ਗਿਰਿਵ੍ਰਜ ਦੇ ਆਸਪਾਸ ਦਾ ਇਲਾਕਾ, ਜੋ ਬਿਹਾਰ ਵਿੱਚ ਹੈ. ਗਿਰਿਵ੍ਰਜ (ਜਿਸ ਦਾ ਹੁਣ ਨਾਉਂ ਰਾਜਗ੍ਰਿਹ ਹੈ) ਕਿਸੇ ਸਮੇਂ ਮਗਧ ਦੀ ਰਾਜਧਾਨੀ ਸੀ. "ਗਾਰਵ ਦੇਸ ਬਸਤ ਹੈ ਜਹਾਂ." (ਚਰਿਤ੍ਰ ੩੧੦)


ਸੰ. गारुड ਗਾਰੁੜ. ਗਰੁੜਮੰਤ੍ਰ ਦਾ ਗ੍ਯਾਤਾ। ੨. ਸਰਪਵਿਸ ਦੂਰ ਕਰਨ ਦੀ ਦਵਾਈ ਦਾ ਜਾਣੂ. "ਗੁਰਮੁਖਿ ਕੋਈ ਗਾਰੜੂ." (ਵਾਰ ਗੂਜ ੧. ਮਃ ੩) "ਦਸਨ ਬਿਹੂਨ ਭੁਯੰਗੰ ਮੰਤ੍ਰੀ ਗਾਰੁੜੀ ਨਿਵਾਰੰ." (ਗਾਥਾ) ਗੁਰਮੰਤ੍ਰ ਦੇ ਬਲ ਕਰਕੇ ਠਾਕਿਆ ਹੋਇਆ ਸਰਪ, ਡੰਗਣ (ਦੰਸ਼ਨ) ਬਿਨਾ ਹੋ ਜਾਂਦਾ ਹੈ। ੩. ਗਰੁੜਮੰਤ੍ਰ, ਜੋ ਸਰਪਵਿਖ ਦੂਰ ਕਰਤਾ ਮੰਨਿਆ ਹੈ. "ਗਾਰੜੁ ਗੁਰਗਿਆਨ." (ਮਲਾ ਅਃ ਮਃ ੧) ੪. ਸੰ. ਗਾਰੁੜੀ. ਗਰੁੜਵਿਦ੍ਯਾ. "ਕਹੂੰ ਬੈਠਕੈ ਗਾਰੜੀਗ੍ਰੰਥ ਬਾਚੈਂ." (ਜਨਮੇਜਯ)


ਸੰਗ੍ਯਾ- ਕੀਚ. ਪੰਕ. ਚਿੱਕੜ। ੨. ਗਾਲੀਆਂ. "ਛੋਹਿਓ ਮੁਖ ਤੇ ਸੁਨਿਕਰਿ ਗਾਰਾ." (ਮਾਰੂ ਮਃ ੫)


ਦੇਖੋ, ਗਾਰੀ। ੨. ਗਾਲਕੇ.


ਦੇਖੋ, ਗਾਰਨਾ.


ਸੰਗ੍ਯਾ- ਗਾਲੀ. ਦੁਸ਼ਨਾਮਦਹੀ। ੨. ਬਦਦੁਆ਼. ਸ੍ਰਾਪ (ਸ਼ਾਪ). "ਤਿਸ ਕੈ ਕੁਲਿ ਲਾਗੀ ਗਾਰੀ." (ਮਲਾ ਮਃ ੪)