اُ توں شروع ہون والے پنجابی لفظاں دے معنےਮ

ਮਥਨ ਕਰਦਾ (ਰਿੜਕਦਾ) ਹੈ। ੨. ਮਸ੍ਤਕ ਪੁਰ. ਮੱਥੇ ਤੇ. "ਜਿਸੁ ਬਡਭਾਗ ਮਥਈ." (ਕਲਿ ਮਃ ੪) ੩. ਮੱਥੇ ਦਾ.


ਵਿ- ਮਥਨ ਕਰੈਯਾ, ਰਿੜਕਣਵਾਲਾ.


ਸੰਗ੍ਯਾ- ਮਥਨ ਕਰਨ ਦੀ ਰੱਸੀ, ਜੋ ਮਧਾਣੀ ਨੂੰ ਲਿਪਟੀ ਰਹਿਂਦੀ ਹੈ. ਨੇਤ੍ਰਾ. "ਕਰੀ ਮੱਥਕਾ ਬਾਸੁਕੰ ਸਿੰਧ ਮੱਧੰ." (ਮੱਛਾਵ)


ਦੇਖੋ, ਮਥਨਾ। ੨. ਦੇਖੋ, ਮਿਥਣਾ.


ਵਿ- ਮਥਨ ਕਰਨ ਵਾਲੀ, ਮਰਦਨ ਕਰਨ ਵਾਲੀ. (ਸਨਾਮਾ) ੨. ਸੰਗ੍ਯਾ- ਮਧਾਣੀ. ਦੇਖੋ, ਮਥਨੀ.


ਸੰ. ਸੰਗ੍ਯਾ- ਰਿੜਕਣ ਦੀ ਕ੍ਰਿਯਾ. ਬਿਲੋਨਾ। ੨. ਦੁੱਖ ਦੇਣਾ। ੩. ਕੁਚਲਣਾ. ਦੇਖੋ, ਮਥ ੨.


ਕ੍ਰਿ- ਰਿੜਕਣਾ। ੨. ਵਿਚਾਰਨਾ। ੩. ਦੁੱਖ ਦੇਣਾ। ੪. ਮਲਣਾ. ਕੁਚਲਣਾ। ੫. ਗੁੰਨ੍ਹਣਾ.


ਸਮੁੰਦਰ ਰਿੜਕਣ ਦਾ ਅਚਲ (ਪਹਾੜ) ਮੰਦਰਗਿਰਿ. ਮੰਦਰਾਚਲ.


ਮਥਦੇ (ਰਿੜਕਦੇ) ਹਨ. ਰਿੜਕਦੀਆਂ ਹਨ. "ਜਿਉ ਮਥਨਿ ਮਾਧਾਣੀਆ." (ਸਵਾ ਮਃ ੫)


ਸੰ. ਮੰਥਾਨ. ਸੰਗ੍ਯਾ- ਮਧਾਣੀ.


ਦੇਖੋ, ਮਥਨ ੩. "ਕੇਸੀ ਕੰਸ ਮਥਨੁ ਜਿਨਿ ਕੀਆ." (ਗੌਡ ਨਾਮਦੇਵ)