اُ توں شروع ہون والے پنجابی لفظاں دے معنےਮ

ਮਸਤਕ ਦਾ। ੨. ਮੱਥੇ ਪੁਰ. "ਜਿਨ ਕੈ ਭਾਗ ਮਥਾਨਾ." (ਰਾਮ ਛੰਤ ਮਃ ੫) "ਲਹਨੋ ਜਿਸੁ ਮਥਾਨਿਹਾ." (ਆਸਾ ਮਃ ੫) "ਬਡ ਹੋਹੋ ਭਾਗ ਮਥਾਮ." (ਕਾਨ ਪੜਤਾਲ ਮਃ ੪) "ਜਾਕੇ ਲੇਖ ਮਥਾਮਾ." (ਸਾਰ ਮਃ ੫) "ਜਿਸੁ ਭਾਗ ਮਥਾਰੀਐ." (ਵਾਰ ਗੂਜ ੨. ਮਃ ੫)


ਕ੍ਰਿ. ਵਿ- ਮਥਨ ਕਰਕੇ. ਰਿੜਕਕੇ. "ਮਥਿ ਅੰਮ੍ਰਿਤ ਪੀਆ." (ਸੂਹੀ ਮਃ ੧) ੨. ਵੱਟਕੇ. ਮਰੋੜਾ ਦੇਕੇ. "ਧਿਆਨੁ ਕਰਿ ਸੂਈ, ਸਬਦੁ ਤਾਗਾ ਮਥਿ ਘਾਲੈ." (ਆਸਾ ਕਬੀਰ) ੩. ਮੱਥੇ ਪੁਰ. ਮਸ੍ਤਕ ਉਪਰ. "ਜਿਸੁ ਲਿਖਿਆ ਹੋਵੈ ਮਥਿ." (ਸ੍ਰੀ ਮਃ ੫)


ਵਿ- ਰਿੜਕਿਆ ਹੋਇਆ। ੨. ਮਸਲਿਆ ਹੋਇਆ। ੩. ਨਾਸ਼ ਕੀਤਾ.


ਵਿ- ਮਥਨ ਕਰਤਾ. ਰਿੜਕਣ ਵਾਲਾ। ੨. ਵਿਚਾਰਣ ਵਾਲਾ। ੩. ਕੁਚਲਣ ਵਾਲਾ.


ਗੁਰਯਸ਼ ਕਰਤਾ ਇੱਕ ਭੱਟ. "ਮਥੁਰਾ ਭਨਿ ਭਾਗ ਭਲੇ ਉਨਕੇ." (ਸਵੈਯੇ ਮਃ ੪. ਕੇ) ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ, ਜੋ ਆਤਮਗ੍ਯਾਨੀ ਅਤੇ ਮਹਾਨ ਯੋਧਾ ਸੀ। ੩. ਸੰ. ਮਧੁਪੁਰੀ. ਇਲਾਹਾਬਾਦ ਦੇ ਇਲਾਕੇ ਜਮੁਨਾ ਨਦੀ ਦੇ ਸੱਜੇ ਕਿਨਾਰੇ ਵ੍ਰਜਭੂਮਿ ਵਿੱਚ ਮਥੁਰਾ ਪ੍ਰਸਿੱਧ ਸ਼ਹਿਰ ਹੈ, ਜੋ ਹਿੰਦੁਆਂ ਦੀਆਂ ਸੱਤ ਪਵਿਤ੍ਰ ਨਗਰੀਆਂ ਵਿੱਚੋਂ ਇੱਕ ਹੈ. ਕ੍ਰਿਸਨ ਜੀ ਨੇ ਏਥੇ ਹੀ ਜਨਮ ਲਿਆ ਸੀ. "ਮਥੁਰਾ ਮੰਡਲ ਕੇ ਬਿਖੇ ਜਨਮ ਧਰ੍ਯੋ ਹਰਿ ਰਾਇ." (ਕ੍ਰਿਸਨਾਵ)#ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਏਥੇ ਇੱਕ ਦੈਤ ਮਧੁ ਨਾਮੀ ਰਾਜ ਕਰਦਾ ਸੀ, ਜਿਸ ਤੋਂ ਇਸ ਨਗਰੀ ਦਾ ਨਾਮ "ਮਧੁਪੁਰੀ" ਹੋਇਆ. ਜਦ ਮਧੁ ਦੇ ਪੁਤ੍ਰ ਲਵਣ ਨੂੰ ਰਾਮਚੰਦ੍ਰ ਜੀ ਦੇ ਭਾਈ ਸ਼ਤ੍ਰੁਘਨ ਨੇ ਮਾਰ ਦਿੱਤਾ, ਤਾਂ ਉਸ ਨੇ ਇਸ ਸ਼ਹਰ ਦਾ ਨਾਮ "ਮਧੁਰਾ" ਰੱਖਦਿੱਤਾ, ਜਿਸ ਤੋਂ ਮਥੁਰਾ ਬਣ ਗਿਆ.#ਬਾਦਸ਼ਾਹ ਔਰੰਗਜ਼ੇਬ ਨੇ ਰਮਜ਼ਾਨ ਸਨ ਹਿਜਰੀ ੧੦੮੦ (ਸਨ ੧੬੬੯) ਵਿੱਚ ਇਸ ਪੁਰੀ ਦਾ ਨਾਮ "ਇਸਲਾਮਾਬਾਦ" ਰੱਖਿਆ ਸੀ¹ ਅਤੇ ਕੇਸ਼ਵਦੇਵ ਮੰਦਿਰ ਨੂੰ ਢਾਹਕੇ ਮਸੀਤ ਚਿਣਵਾਈ ਸੀ.#ਇਸ ਸ਼ਹਿਰ ਵਿੱਚ ਚੌਬਿਆਂ ਦੇ ਘਰ ਛੀਂਵੇਂ ਗੁਰੂ ਸਾਹਿਬ ਦਾ ਅਸਥਾਨ ਹੈ. ਆਗਰੇ ਜਾਂਦੇ ਹੋਏ ਇਸ ਥਾਂ ਪਧਾਰੇ ਸਨ. ਕੰਸ ਦੇ ਟਿੱਲੇ ਉੱਪਰ ਨੋਮੇ ਸਤਿਗੁਰੂ ਜੀ ਦਾ ਗੁਰਦ੍ਵਾਰਾ ਹੈ. ਮਥੁਰਾ ਵਿੱਚ ਦਸ਼ਮੇਸ਼ ਨੇ ਭੀ ਪਟਨੇ ਤੋਂ ਪੰਜਾਬ ਨੂੰ ਆਉਂਦੇ ਚਰਣ ਪਾਏ ਹਨ. ਸ਼੍ਰੀ ਗੁਰੂ ਨਾਨਕਦੇਵ ਜੀ ਭੀ ਇਸ ਥਾਂ ਪਧਾਰੇ ਹਨ, ਗੁਰਦ੍ਵਾਰਾ ਪ੍ਰਸਿੱਧ ਨਹੀਂ. ਦੇਖੋ, ਨਾਨਕ ਪ੍ਰਕਾਸ਼ ਉੱਤਰਾਰਧ ਅਃ ੯.


ਉਗ੍ਰਸੇਨ। ੨. ਕੰਸ। ੩. ਕ੍ਰਿਸਨਦੇਵ.