ਭਾਗਭਰੀ ਦੇ ਉਦਰ ਤੋਂ ਡੱਲਾ ਨਿਵਾਸੀ ਜੁਲਕਾ ਖਤ੍ਰੀ ਨਾਰਾਯਣਦਾਸ ਦੀ ਸੁਪੁਤ੍ਰੀ, ਜਿਸ ਦਾ ਵਿਆਹ ਸੰਮਤ ੧੬੦੧ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨਾਲ ਹੋਇਆ. ੧੧. ਮੱਘਰ ਸੰਮਤ ੧੬੮੮ ਨੂੰ ਡਰੋਲੀ ਦੇਹਾਂਤ ਹੋਇਆ, ਜਿੱਥੇ ਦੇਹਰਾ ਵਿਦ੍ਯਮਾਨ ਹੈ. "ਗੁਰੁਘਰਨੀ ਦਾਮੋਦਰੀ ਦੁਤਿਯ ਨਾਨਕੀ ਜਾਨ." (ਗੁਪ੍ਰਸੂ) ਮਾਤਾ ਜੀ ਦਾ ਨਾਮ ਦਮੋਦਰੀ ਭੀ ਲਿਖਿਆ ਹੈ. ਦੇਖੋ, ਦਮੋਦਰੀ ਮਾਤਾ.
ਸੰਗ੍ਯਾ- ਦੇਖੋ, ਦਾਉ। ੨. ਸੰ. ਦੇਣ ਯੋਗ ਧਨ। ੩. ਦਾਜ (ਦਹੇਜ) ਵਿੱਚ ਦੇਣ ਲਾਇਕ਼ ਧਨ। ੪. ਉਹ ਧਨ, ਜੋ ਪੁਤ੍ਰ ਆਦਿ ਸੰਬੰਧੀਆਂ ਨੂੰ ਹ਼ੱਕ਼ ਅਨੁਸਾਰ ਮਿਲ ਸਕੇ। ੫. ਦਾਨ.
ਵਿ- ਦੇਣ ਵਾਲਾ. "ਦੁਖ ਨਾਸਨ ਸੁਖ ਦਾਯਕ ਸੂਰਉ." (ਸਵੈਯੇ ਮਃ ੪. ਕੇ) ੨. ਸੰਗ੍ਯਾ- ਦਾਤਾ.
ਵਿ- ਦੇਣ ਵਾਲੀ.
ਦੇਖੋ, ਦਾਇਮ.
ਅ਼. [دائِر] ਵਿ- ਫਿਰਦਾ ਹੋਇਆ. ਚਲਦਾ ਹੋਇਆ। ੨. ਜਾਰੀ. ਚਲਦਾ.
ਅ਼. [دائِرہ] ਸੰਗ੍ਯਾ- ਗੋਲ ਘੇਰਾ. ਕੁੰਡਲਾਕਾਰ ਮੰਡਲ.
ਦੇਖੋ, ਦਾਇਆ. "ਨ ਪੁਤ੍ਰੰ ਨ ਪੌਤ੍ਰੰ ਨ ਦਾਯਾ ਨ ਦਾਯੰ." (ਵਿਚਿਤ੍ਰ) ੨. ਦੇਖੋ, ਦਯਾ. "ਤੌ ਲਖਹੀ ਜਿ ਕਰੈ ਹਰਿ ਦਾਯਾ." (ਨਾਪ੍ਰ) ਤਦ ਜਾਣਦਾ ਹੈ, ਜੇ ਕਰਤਾਰ ਦਯਾ ਕਰੇ.
ਦੇਖੋ, ਦਾਈ। ੨. ਸੰ. दायिन्. ਵਿ- ਦੇਣ ਵਾਲਾ.
ਦੇਖੋ, ਦਾਯ। ੨. ਦੇਖੋ, ਦਾਈ. "ਨ ਦਾਯਾ ਨ ਦਾਯੰ." (ਵਿਚਿਤ੍ਰ)
ਦੇਖੋ, ਦਾਲ. "ਗੋਧੂਮ ਕੋ ਚੂਨ ਮਾਖ ਦਾਰ ਲੌਨ ਘ੍ਰਿਤ ਬਹੁ." (ਨਾਪ੍ਰ) ੩. ਸੰ. ਭਾਰਯਾ. ਵਹੁਟੀ।. ੩. ਦੇਖੋ, ਦਾਰਿ ਅਤੇ ਦਾਰੁ। ੪. ਫ਼ਾ. [دار] ਪ੍ਰਤ੍ਯ ਜੋ ਸ਼ਬਦਾਂ ਦੇ ਅੰਤ ਲਗਕੇ ਰੱਖਣ ਵਾਲਾ ਅਰਥ ਪ੍ਰਗਟ ਕਰਦਾ ਹੈ. ਜਿਵੇਂ- ਖ਼ਬਰਦਾਰ, ਜ਼ਮੀਂਦਾਰ ਆਦਿ। ੫. ਸੰਗ੍ਯਾ- ਸੂਲੀ. ਸਲੀਬ.
ਸੰ. दार्ष्टान्तिक. ਵਿ- ਦ੍ਰਿਸ੍ਟਾਂਤ ਸੰਬੰਧੀ.