nan
nan
ਮੱਥੇ ਦਾ. ਮਸ੍ਤਕ ਪੁਰ. "ਜਾਕੈ ਭਾਗ ਮਥੋਰ." (ਬਾਵਨ) "ਵਡਭਾਗ ਮਥੋਰਾ." (ਸਾਰ ਪੜਤਾਲ ਮਃ ੪) "ਜਿਨ ਭਾਗ ਮਥੋਰੀ." (ਗਉ ਮਃ ੫)
ਵਿਚਾਰਨਾ. ਦੇਖੋ, ਮਥਨ "ਗੋਪਾਲ ਕਥੰ ਮਥੰ." (ਗਾਥਾ)
ਮਥਨ ਕਰੰਤ. ਰਿੜਕਦਾ। ੨. ਵਿਚਾਰ (ਮਥਨ) ਦਾ ਸਾਰ. ਸਿਧਾਂਤ.
ਮਥਨ ਕਰਦੇ (ਰਿੜਕਦੇ) ਹਨ। ੨. ਦੇਖੋ, ਮਣੀ ਮਥੰਨਿ. ਮੱਥੇ ਪੁਰ. "ਜਿਸ ਕੇ ਭਾਗ ਮਥੰਨਿ." (ਮਾਝ ਬਾਰਹਮਾਹਾ)
ਸੰ. मद. ਧਾ- ਖ਼ੁਸ਼ ਹੋਣਾ, ਥਕਣਾ, ਤ੍ਰਿਪਤ ਕਰਨਾ, ਅਹੰਕਾਰ ਕਰਨਾ, ਮਤਵਾਲਾ ਹੋਣਾ। ੨. ਸੰਗ੍ਯਾ- ਹਾਥੀ ਦੀ ਗਲ੍ਹ ਤੋਂ ਟਪਕਿਆ ਮਸ੍ਤੀ ਦਾ ਜਲ. "ਮਦ ਝਰਤ ਹਸਤੀ ਪੁੰਜ ਹੋ." (ਸਲੋਹ) ੩. ਅਹੰਕਾਰ. "ਜੋਬਨ ਧਨ ਪ੍ਰਭੁਤਾ ਕੈ ਮਦ ਮੈ." (ਧਨਾ ਮਃ ੯) ੪. ਵੀਰਯ. ਮਣੀ। ੫. ਮੱਤਤਾ. ਮਤਵਾਲਾਪਨ. "ਮਮ ਮਦ ਮਾਤ ਕੋਪ ਜਰੀਆ." (ਕਾਨ ਮਃ ੫) ੬. ਨਸ਼ਾ. ਮਾਦਕ ਪਦਾਰਥ. "ਮਦਿ ਮਾਇਆ ਕੈ ਭਇਓ ਬਾਵਰੋ." (ਸੋਰ ਮਃ ੯) ੭. ਕਸ੍ਤੂਰੀ. ਮ੍ਰਿਗਮਦ। ੮. ਫ਼ਾ. [مد] ਤਾਰ। ੯. ਮਹੀਨੇ ਦਾ ਛੀਵਾਂ ਦਿਨ। ੧੦. ਦੇਖੋ, ਮੱਦ.
ਅ. [مّد] ਕ੍ਰਿ- ਖਿੰਚਣਾ। ੨. ਸੰਗ੍ਯਾ- ਖਿੱਚਣ ਦੀ ਕ੍ਰਿਯਾ। ੩. ਲਕੀਰ ਖਿੱਚਕੇ ਫਰਦ ਅਥਵਾ ਹਿਸਾਬ ਆਦਿ ਦੇ ਲਿਖਣ ਦਾ ਚਿੰਨ੍ਹ। ੪. ਸੰ. ਮਦ੍ਯ. ਸ਼ਰਾਬ। ੫. ਨਸ਼ੀਲੀ ਵਸ੍ਤੁ.
ਸੰਗ੍ਯਾ- ਘੋੜੇ ਦੀ ਪਿੱਠ ਦਾ ਉਹ ਥਾਂ, ਜਿਸ ਪੁਰ ਕਾਠੀ ਰੱਖੀ ਜਾਂਦੀ ਹੈ। ੨. ਅ਼. [مدعۇ] ਮਦਊ਼. ਜੋ ਦਾਵਤ (ਬੁਲਾਇਆ ਗਿਆ) ਹੈ. ਜਿਸ ਨੂੰ ਨਿਮੰਤ੍ਰਣ ਦਿੱਤਾ ਗਿਆ ਹੈ. ਨਿਮੰਤ੍ਰਿਤ.
nan
ਅ਼. [مدہوش] ਵਿ- ਦਹਸ (ਬੇਸੁਧ) ਹੋਣ ਦਾ ਭਾਵ. "ਮਦ ਪੀ ਮਦਹੋਸ ਭਏ ਨਿਸਚਰ." (ਸਲੋਹ)
nan