nan
nan
ਸੰ. ਸੰਗ੍ਯਾ- ਲੜਕਾ। ੨. ਪੁਤ੍ਰ। ੩. ਵਿ- ਪਾੜਨਵਾਲਾ ਵਿਦੀਰਣ ਕਰਨ ਵਾਲਾ। ੪. ਦੇਖੋ, ਦਾਰੁਕ.
ਸੰਗ੍ਯਾ- ਦਾਰੁ- ਚੀਨ. ਚੀਨ ਦੀ ਲੱਕੜ. Cinnamon L. Cinnamomum cassia. ਦਾਲਚੀਨੀ. ਤਜ ਬਿਰਛ ਦੀ ਛਿੱਲ, ਜੋ ਮਸਾਲੇ ਵਿੱਚ ਵਰਤੀਦੀ ਹੈ. ਇਸ ਦੀ ਤਾਸੀਰ ਗਰਮਤਰ¹ ਹੈ. ਇਸ ਦਾ ਗੁਣਪਾਚਕ. ਉੱਤੇਜਕ ਅਤੇ ਅੰਤੜੀ ਦੇ ਰੋਗਾਂ ਨੂੰ ਨਾਸ਼ ਕਰਨਾ ਹੈ. ਦਾਰਚੀਨੀ ਕਾਮਸ਼ਕਤਿ ਵਧਾਉਂਦੀ ਹੈ. ਜਨੂਨ ਜਲੌਦਰ ਆਦਿ ਰੋਗਾਂ ਨੂੰ ਹਟਾਉਂਦੀ ਹੈ. ਇਸ ਦਾ ਤੇਲ ਮਲਣ ਤੋਂ ਜੋੜਾਂ ਦਾ ਦਰਦ ਦੂਰ ਹੁੰਦਾ ਹੈ. ਦਾਰਚੀਨੀ ਲੰਕਾ, ਮਾਲਾਬਾਰ, ਚੀਨ ਆਦਿ ਦੇਸ਼ਾਂ ਵਿੱਚ ਬਹੁਤ ਹੁੰਦੀ ਹੈ.
ਸੰ. ਸੰਗ੍ਯਾ- ਚੀਰਨ ਅਥਵਾ ਪਾੜਨ ਦੀ ਕ੍ਰਿਯਾ। ੨. ਉਹ ਸ਼ਸਤ੍ਰ, ਜਿਸ ਨਾਲ ਚੀਰੀਏ। ੩. ਦੇਖੋ, ਦਾਹੁਣ.
ਦੇਖੋ, ਦਾਰਿਦ। ੨. ਫ਼ਾ. [دارد] ਰਖਦਾ ਹੈ. "ਕਸ ਨ ਦਾਰਦ." (ਤਿਲੰ ਮਃ ੧) ੩. ਉਹ ਰੱਖੇ। ੪. ਉਹ ਰੱਖੇਗਾ। ੫. ਸੰ. ਦਾਰਦ. ਸਮੁੰਦਰ। ੬. ਪਾਰਾ। ੭. ਸ਼ਿੰਗਰਫ਼।. ੮. ਵਿ- ਦਰਦ ਦੇਸ਼ ਦਾ. ਦੇਖੋ, ਦਰਦ ੨.
ਦੇਖੋ, ਦਾਰਣ ਅਤੇ ਦਾਰੁਣ. "ਦਾਰਨ ਦੁਖ ਦੁਤਰੁ ਸੰਸਾਰ." (ਗਉ ਮਃ ੫)
ਸੰ. दाडिग- ਦਾੜਿਮ. ਸੰਗ੍ਯਾ- ਅਨਾਰ. "ਦਾਰਮ ਦਰਕਗਯੋ ਪੇਖ ਦਸਨਨ ਪਾਂਤਿ." (ਚੰਡੀ ੧)