nan
ਵਿ- ਮਦ ਕਰਨ ਵਾਲਾ. ਜਿਸ ਤੋਂ ਮਦ ਹੋਵੇ. ਮਾਦਕ। ੨. ਸੰਗ੍ਯਾ- ਨਾਲੀ. ਬਰਕ ਖਿੱਚਣ ਦੀ ਨਾਲ (Pipe) "ਮੁਦ੍ਰਾ ਮਦਕ ਸਹਜਧੁਨਿ ਲਾਗੀ." (ਰਾਮ ਕਬੀਰ) ਭਾਫ ਬੰਦ ਕਰਨ ਵਾਲਾ ਡੱਟਾ ਮੁਦ੍ਰਾ ਹੈ। ੩. ਵਰਤਮਾਨ ਸਮੇ "ਮਦਕ" ਇੱਕ ਨਸ਼ੀਲਾ ਪਦਾਰਥ ਹੈ, ਜੋ ਅਫੀਮ ਗਾਂਜਾ ਤਮਾਕੂ ਅਤੇ ਪਾਨ ਦੇ ਮੇਲ ਤੋਂ ਬਣਦਾ ਹੈ ਅਰ ਚਿਲਮ ਵਿੱਚ ਰੱਖਕੇ ਪੀਤਾ ਜਾਂਦਾ ਹੈ, ਇਸ ਦਾ ਜ਼ਹਿਰ ਸ਼ਰੀਰ ਵਿੱਚ ਬਹੁਤ ਬੁਰਾ ਅਸਰ ਕਰਦਾ ਹੈ, ਖਾਸ ਕਰਕੇ ਪੱਠਿਆਂ ਨੂੰ ਨਿਕੰਮਾ ਕਰ ਦਿੰਦਾ ਹੈ. ਮਦਕ ਪੀਣ ਵਾਲੇ ਪਾਣੀ ਤੋਂ ਇਤਨਾ ਡਰਦੇ ਹਨ ਕਿ ਕਈ ਕਈ ਵਰ੍ਹੇ ਨ੍ਹਾਉਂਦੇ ਨਹੀਂ। ੪. ਡਿੰਗ. ਸਾਂਡ. ਢੱਟਾ.
ਸੰ. ਵਿ- ਮਸ੍ਤ ਹੋਕੇ ਸ਼ਬਦ ਕਰਨ ਵਾਲਾ। ੨. ਸੰਗ੍ਯਾ- ਮਸ੍ਤ ਹਾਥੀ। ੩. ਬਹੁਤ ਮਸ੍ਤ। ੪. ਦੇਖੋ, ਦੋਹਰੇ ਦਾ ਰੂਪ ੧੦.
ਡਿੰਗ. ਮਦ੍ਯ (ਸ਼ਰਾਬ) ਬਣਾਕੇ ਰੋਜੀ ਕਮਾਉਣ ਵਾਲਾ, ਕਲਾਲ.
nan
ਦੇਖੋ, ਮਦਦ.
ਅ਼. [مدد] ਸੰਗ੍ਯਾ- ਸਹਾਇਤਾ.
nan
ਸਹਾਇਕ.
ਸੰ. ਸੰਗ੍ਯਾ- ਜਿਸ ਤੋਂ ਮਦ ਹੋਵੇ, ਕਾਮਦੇਵ. "ਅਸ ਮਦਨ ਰਾਜਰਾਜਾ ਨ੍ਰਿਪਤਿ." (ਪਾਰਸਾਵ) ੨. ਬਸੰਤ ਰੁੱਤ। ੩. ਸ਼ਰਾਬ. ਸੁਰਾ. "ਉਨ ਮਦ ਚਢਾ, ਮਦਨ ਰਸ ਚਾਖਿਆ" (ਰਾਮ ਕਬੀਰ) ਜਿਨ੍ਹਾਂ ਨੇ ਇਸ ਸ਼ਰਾਬ ਦਾ ਰਸ ਚੱਖਿਆ। ੪. ਪ੍ਰੇਮ. ਮੁਹੱਬਤ। ੫. ਭੌਰਾ. ਭ੍ਰਮਰ। ੬. ਮਮੋਲਾ. ਖੰਜਨ। ੭. ਦੇਖੋ, ਰੂਪਮਾਲਾ। ੮. ਡਿੰਗ. ਮਾਂਹ. ਮਾਸ. ਉੜਦ.
nan
ਕਾਮ ਦਾ ਵੈਰੀ ਸ਼ਿਞ.