اُ توں شروع ہون والے پنجابی لفظاں دے معنےਦ

ਫ਼ਾ. [دارومدار] ਸੰਗ੍ਯਾ- ਆਸ਼੍ਰ੍ਯ. ਠਹਿਰਾਉ। ੨. ਕਾਰਯ ਦਾ ਭਾਰ. ਕੰਮ ਦੀ ਜਿੰਮੇਵਾਰੀ। ੩. ਝਗੜਾ ਨਿਬੇੜਨ ਦਾ ਕਰਮ.


ਦੇਖੋ, ਦਾਰਮ। ੩. ਸੰ. ਵਿ- ਦਾਰੁ (ਲੱਕੜ) ਦਾ ਬਣਿਆ ਹੋਇਆ.


ਫ਼ਾ. [دارا] ਵਿ- ਰੱਖਣ ਵਾਲਾ। ੨. ਸੰਗ੍ਯਾ- ਕਰਤਾਰ. ਪਾਰਬ੍ਰਹਮ। ੩. ਬਾਦਸ਼ਾਹ. ਪ੍ਰਜਾਪਤਿ। ੪. ਕੈਯਾਨ ਵੰਸ਼ੀ ਦਾਰਾ ਨਾਮ ਦਾ ਫ਼ਾਰਸ ਦਾ ਬਾਦਸ਼ਾਹ, ਜਿਸ ਨੂੰ ਇਤਿਹਾਸ ਵਿੱਚ ਯੁਧ ਦਾਰ ਯਵੁਸ, ਡੇਰੀਆ (Darius) ਲਿਖਿਆ ਹੈ. ਇਸ ਨਾਮ ਦੇ ਤਿੰਨ ਬਾਦਸ਼ਾਹ ਫ਼ਾਰਸ ਵਿੱਚ ਹੋਏ ਹਨ:-#(ੳ) ਗੁਸ਼ਤਾਸਪ, ਜੋ Hystaspes ਦਾ ਪੁਤ੍ਰ ਸੀ ਜਿਸ ਦੇ ਰਾਜ ਦਾ ਸਮਾਂ B. C. ੫੨੧- ੪੮੫ ਮੰਨਿਆ ਗਿਆ ਹੈ. ਇਸ ਨੇ ਭਾਰਤ ਪੁਰ ਚੜ੍ਹਾਈ ਕਰਕੇ ਸਿੰਧੁ ਦਰਿਆ ਦੀ ਵਾਦੀ (Indus Valley) ਅਤੇ ਪੰਜਾਬ ਦੇ ਕੁਝ ਹਿੱਸੇ ਤੇ ਕਬਜਾ ਕੀਤਾ ਸੀ।#(ਅ) Nothus. ਇਹ B. C. ੪੨੩- ੪੦੫ ਵਿੱਚ ਹੋਇਆ।#(ੲ) Codomanus ਇਹ B. C. ੩੩੫- ੩੩੨ ਵਿੱਚ ਹੋਇਆ. "ਦਾਰਾ ਸੇ ਦਲੀਸਰ ਦੁਜੋਧਨ ਸੇ ਮਾਨਧਾਰੀ." (ਅਕਾਲ) ੫. ਦਾਰਾਸ਼ਕੋਹ ਜੋ ਸ਼ਾਹਜਹਾਂ ਦਾ ਵਡਾ ਪੁਤ੍ਰ ਸੀ, ਉਸ ਦਾ ਭੀ ਇਤਿਹਾਸਾਂ ਵਿੱਚ ਸੰਖੇਪ ਨਾਮ ਦਾਰਾ ਆਉਂਦਾ ਹੈ. "ਸ਼ਾਹਜਹਾਂ ਨੂੰ ਕੈਦ ਕਰ ਦਾਰਾ ਮਰਵਾਯਾ." (ਵਾਰ ਗੁਰੂ ਗੋਬਿੰਦਸਿੰਘ ਜੀ) ਦੇਖੋ, ਔਰੰਗਜ਼ੇਬ। ੬. ਸੰ. ਦਾਰ. ਭਾਰਯਾ. ਦਾਰਾ. ਇਸਤ੍ਰੀ. "ਦਾਰਾ ਮੀਤ ਪੂਤ ਸਨਬੰਧੀ." (ਸੋਰ ਮਃ ੯) ੭. ਸੰ. ਦਾਰੁ. ਲੱਕੜ. "ਰੱਜੂ ਸੰਗ ਬੰਧ ਕਰ ਦਾਰਾ." (ਗੁਪ੍ਰਸੂ) ੮. ਵਿ- ਦਾਰਕ. ਵਿਦਾਰਣ ਵਾਲਾ. ਚੀਰਣ ਵਾਲਾ. "ਰੂਮੀ ਜੰਗੀ ਦੁਸਮਨ ਦਾਰਾ." (ਭਾਗੁ)


ਫ਼ਾ. [دارائےدین] ਵਿ- ਧਰਮ ਦੀ ਰਖ੍ਯਾ ਕਰਨ ਵਾਲਾ. ਧਰਮ ਰਕ੍ਸ਼੍‍ਕ.


[داراشکوہ] ਮੁਮਤਾਜ਼ ਮਹਲ ਦੇ ਉਦਰ ਤੋਂ ਸ਼ਾਹਜਹਾਂ ਦਾ ਵਡਾ ਪੁਤ੍ਰ, ਜਿਸ ਦਾ ਜਨਮ ੨੦. ਮਾਰਚ ਸਨ ੧੬੧੫ ਨੂੰ ਹੋਇਆ. ਇਸ ਦਾ ਵਿਆਹ ਸਨ ੧੬੩੭ ਵਿੱਚ ਨਾਦਿਰਾ ਬੇਗਮ ਨਾਲ ਹੋਇਆ. ਇਹ ਪਤਿਵ੍ਰਤਾ ਬੇਗਮ ਆਪਣੇ ਪਤੀ ਨਾਲ ਹੋਕੇ ਸੁਖ ਦੁਖ ਵੰਡਾਉਂਦੀ ਰਹੀ. ਸਨ ੧੬੪੮ ਵਿੱਚ ਦਾਰਾ ਗੁਜਰਾਤ ਦਾ ਸੂਬਾ ਮੁਕੱਰਿਰ ਹੋਇਆ ਅਤੇ ਸਨ ੧੬੫੨ ਤਕ ਰਿਹਾ. ਇਹ ਆਪਣੇ ਪਿਤਾ (ਸ਼ਾਹਜਹਾਨ) ਵੱਲੋਂ ਹੋਕੇ ਔਰੰਗਜ਼ੇਬ ਨਾਲ ਲੜਿਆ ਅਤੇ ਮਈ ੨੯, ਸਨ ੧੬੫੮ ਨੂੰ ਸਾਮੂਗੜ੍ਹ (ਆਗਰੇ ਤੋਂ ਅੱਠ ਮੀਲ ਪੂਰਬ ਵੱਲ) ਦੇ ਮੈਦਾਨ ਵਿੱਚ ਹਾਰ ਖਾਧੀ. ਭਜਦੇ ਹੋਏ ਦਾਰਾਸ਼ਕੋਹ ਦਾ ਔਰੰਗਜ਼ੇਬ ਨੇ ਪਿੱਛਾ ਕੀਤਾ. ਜਦ ਬਿਆਸ (ਵਿਆਸ) ਦੇ ਲਾਗੇ ਪਹੁਚੇ, ਤਾਂ ਗੁਰੂ ਹਰਿਰਾਇ ਸਾਹਿਬ ਨੇ ਬਾਈ ਸੌ ਸਵਾਰਾਂ ਨੇ ਦਾਰੇ ਨੂੰ ਬਚਾਉਣ ਲਈ ਦਰਿਆ ਦਾ ਕੰਢਾ ਰੋਕੀ ਰੱਖਿਆ ਅਤੇ ਔਰੰਗਜ਼ੇਬ ਦੀ ਫੌਜ ਨੂੰ ਵਧਣ ਨਾ ਦਿੱਤਾ. ਇਤਨੇ ਵਿੱਚ ਦਾਰਾ ਮੁਲਤਾਨ ਵੱਲ ਨਿਕਲ ਗਿਆ. ਬਹੁਤ ਥਾਈਂ ਭੌਂਦਾ ਹੋਇਆ ਅੰਤ ਦਾਦਰ (ਦਰਾ ਬੋਲਾਨ) ਦੇ ਪਾਸ ਧੋਖੇਬਾਜ਼ ਸਰਦਾਰ ਜੀਵਨਮੱਲ ਦੇ ਰਾਹੀਂ ਫੜਿਆ ਗਿਆ ਅਤੇ ਕੈਦੀ ਦੀ ਦਸ਼ਾ ਵਿੱਚ ਦਿੱਲੀ ਲਿਆਂਦਾ ਗਿਆ. ੨੯ ਅਗਸਤ ਨੂੰ ਔਰੰਗਜ਼ੇਬ ਦੇ ਇਸ਼ਾਰੇ ਨਾਲ ਇਸ ਤੇ ਕਾਫ਼ਰ ਹੋਣ ਦਾ ਫ਼ਤਵਾ ਦਿੱਤਾ ਗਿਆ ਅਰ ੩੦ ਅਗਸਤ ੧੬੫੯ ਦੀ ਰਾਤ ਨੂੰ ਦਾਰਾਸ਼ਕੋਹ ਦਾ ਸਿਰ ਵੱਢਿਆ ਜਾਕੇ ਹੁਮਾਯੂੰ ਦੇ ਮਕਬਰੇ ਵਿੱਚ ਦੱਬਿਆ ਗਿਆ.#ਦਾਰਾ ਸੂਫ਼ੀ ਖਿਆਲਾਂ ਵਾਲਾ ਮੁਸਲਮਾਨ ਸੀ. ਇਹ ਗੁਰੂ ਹਰਿਰਾਇ ਸਾਹਿਬ ਦਾ ਸਾਦਿਕ ਅਤੇ ਵਿਦ੍ਵਾਨ ਸੱਜਨ ਸੀ. ਇਹ ਕਈ ਗ੍ਰੰਥਾਂ ਦਾ ਕਰਤਾ ਹੋਇਆ ਹੈ. ਇਸ ਦੀ ਛਾਪ "ਕਾਦਿਰੀ" ਸੀ.#ਦੇਖੋ, ਉਪਨਿਸਦ ਅਤੇ ਔਰੰਗਜ਼ੇਬ.


ਅਪਦਾ (ਮੁਸੀਬਤ) ਨੂੰ ਦਾਰ (ਚੀਰ) ਦੇਣ ਵਾਲਾ ਤੀਰ. "ਦਾਰਾਪਦ ਦੁਸ੍ਟਾਂਤਕਰ ਨਾਮ ਤੀਰ ਕੇ ਜਾਨ." (ਸਨਾਮਾ)


ਦਾਰਾ ਦਾ ਪੁਤ੍ਰ ਜੇ ਫਾਰਸ ਦਾ ਨੌਵਾਂ ਬਾਦਸ਼ਾਹ ਸੀ. ਇਸ ਦਾ ਨਾਮ ਅੱਠਵੀਂ ਹਕਾਯਤ ਵਿੱਚ ਆਇਆ ਹੈ.


ਸੰ. ਸੰਗ੍ਯਾ- ਰੰਜ. ਸ਼ੋਕ. "ਜੋ ਭਵ ਕੇ ਦੁਖ ਦਾਰਿ ਮਿਟਾਵੈ." (ਨਾਪ੍ਰ) ੨. ਵਿ- ਪਾੜਨ ਵਾਲਾ.


ਸੰ. ਕੰਨ੍ਯਾ. ਲੜਕੀ। ੨. ਬੇਟੀ. ਪੁਤ੍ਰੀ.