nan
nan
ਸੰ. ਦਾਰਿਦ੍. ਵਿ- ਨਿਰਧਾਨ. ਕੰਗਾਲ। ੨. ਦਾਰਿਦ੍ਰ੍ਯ. ਸੰਗ੍ਯਾ- ਨਿਰਧਨਤਾ. ਕੰਗਾਲੀ. ਗ਼ਰੀਬੀ. "ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ." (ਗਉ ਥਿਤੀ ਮਃ ੫) "ਦਾਰਿਦੁ ਦੇਖ ਸਭਕੋ ਹਸੈ." (ਬਿਲਾ ਰਵਿਦਾਸ) "ਦੁਖ ਦਾਰਿਦ੍ਰ ਨਿਵਾਰਨ." (ਸਵੈਯੇ ਮਃ ੫. ਕੇ)
ਦੇਖੋ, ਦਾਰਮ ਅਤੇ ਦਾੜਿਮ.
ਸੰ. दारिन. ਵਿ- ਵਿਦਾਰਣ ਕਰਤਾ. ਚੀਰਨ ਵਾਲਾ. "ਨਿਰੰਕਾਰੁ ਦੁਖਦਾਰੀ." (ਸੋਰ ਮਃ ੫) ੨. ਫ਼ਾ. [داری] ਤੂ ਰਖਦਾ ਹੈਂ।। ੩. ਦੂਜੇ ਸ਼ਬਦ ਦੇ ਅੰਤ ਦਾਰੀ ਸ਼ਬਦ ਰੱਖਣ ਦਾ ਅਰਥ ਦਿੰਦਾ ਹੈ, ਜਿਵੇਂ- ਰਾਜ਼ਦਾਰੀ. "ਪਰ ਸਿੰਘਨ ਤੈਂ ਮੁਲਕ ਦੀ ਨਹਿ ਦਾਰੀ ਥਾਈ." (ਪੰਪ੍ਰ) ਮੁਲਕ ਨੂੰ ਕਾਬੂ ਰੱਖਣ ਦੀ ਕ੍ਰਿਯਾ ਨਾ ਹੋਸਕੀ। ੪. ਦਾੜੀ. ਸਮਸ਼੍ਰ. ਰੀਸ਼. "ਵਾਂਕੀ ਕਰ ਦਾਰੀ ਧਰੀ." (ਚਰਿਤ੍ਰ ੨੨) ਦਾੜ੍ਹੀ ਹੱਥ ਫੜੀ.
ਸੰ. ਸੰਗ੍ਯਾ- ਕਾਠ. ਲੱਕੜ। ੨. ਦੇਵਦਾਰੁ ਦਯਾਰ। ੩. ਬਢਈ. ਕਾਠ ਦਾ ਕਾਰੀਗਰ। ੪. ਪਿੱਤਲ। ੫. ਵਿ- ਦੇਣ ਵਾਲਾ. ਦਾਤਾ
ਕ੍ਰਿਸਨ ਜੀ ਦਾ ਰਥਵਾਹੀ. "ਹਮਰੋ ਰਥ ਦਾਰੁਕ ਤੈਂ ਕਰ ਸਾਜ." (ਕ੍ਰਿਸਨਾਵ) ੨. ਦਾਰੁ (ਕਾਠ) ਦਾ ਪੁਤਲਾ.
ਸੰ. ਕਠਪੁਤਲੀ.
nan
ਵਿ- ਭਯਾਨਕ. ਘੋਰ। ੨. ਦੁਸਹ. ਜੋਹ ਸਹਾਰਿਆ ਨਾ ਜਾ ਸਕੇ. "ਦਾਰੁਨ ਦੁਖ ਸਹਿਓ ਨ ਜਾਇ." (ਬਸੰ ਕਬੀਰ)
ਸੰਗ੍ਯਾ- ਦਾਰੁ (ਲੱਕੜ) ਦੀ ਇਸਤ੍ਰੀ. ਕਾਠ ਦੀ ਪੁਤਲੀ. "ਦਾਰੁਨਾਰਿ ਕੋ ਕ੍ਯਾ ਗੁਨ ਦੋਸੂ?" (ਨਾਪ੍ਰ)