ਦੇਖੋ, ਪੈਓਹਰੀ.
ਦੇਖੋ, ਗਹਲ.
nan
ਦੇਖੋ, ਗਹਲਾ. "ਗਰਬ ਗਹਿਲੜੋ ਮੂੜੜੋ." (ਟੋਡੀ ਮਃ ੫) "ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ." (ਸ. ਫਰੀਦ) "ਕਿਆ ਸੋਵਹਿ ਨਾਮ ਵਿਸਾਰਿ ਗਾਫਲ ਗਹਿਲਿਆ?" (ਆਸਾ ਮਃ ੫)
ਵਿ- ਦੀਵਾਨੀ. ਦੇਖੋ, ਗਹਲ ਅਤੇ ਗਹਲਾ। ੨. ਗ੍ਰਹਿਣ ਕਰਨ ਵਾਲੀ. ਅੰਗੀਕਾਰ ਕਰਨ ਵਾਲੀ. "ਕਰਮਿ ਮਿਲੈ ਗੁਣਗਹਿਲੀ." (ਤੁਖਾ ਬਾਰਹਮਾਹਾ)
ਦੇਖੋ, ਗਹਬਰ. "ਉਰ ਆਮੋਦ ਸੰਗ ਭੇ ਗਹਿਵਰ." (ਨਾਪ੍ਰ)
ਗ੍ਰਹਣ ਕੀਤੀ. ਅੰਗੀਕਾਰ ਕੀਤੀ. "ਗਹੀ ਓਟ ਸਾਧਾਇਆ." (ਸੂਹੀ ਮਃ ੫) ੨. ਗ੍ਰਹਣਕਰਤਾ. ਜਿਸ ਨੇ ਦ੍ਰਿੜ੍ਹਤਾ ਨਾਲ ਵਿਸੇ ਗ੍ਰਹਣ ਕੀਤੇ ਹਨ. ਲੰਪਟ. "ਕੋਟਿ ਗਹੀ ਕੇ ਪਾਪ ਨਿਵਾਰੇ." (ਮਾਰੂ ਸੋਲਹੇ ਮਃ ੩)
ਗ੍ਰਹਣ ਕਰੀਜੈ. "ਛੋਡਿ ਮਾਨ ਹਰਿਚਰਣ ਗਹੀਜੈ." (ਗਉ ਮਃ ੫)
ਵਿ- ਗੰਭੀਰ. ਅਥਾਹ. ਦੇਖੋ, ਗਹਿਰਗੰਭੀਰ। ੨. ਫ਼ਾ. [گہگیِر] ਗਹਗੀਰ. ਮੈਦਾਨੇ ਜੰਗ ਵਿੱਚ ਆਪਣੀ ਥਾਂ ਤੋਂ ਨਾ ਹਿੱਲਣ ਵਾਲਾ. "ਗੱਜੇ ਗਹੀਰ." (ਵਿਚਿਤ੍ਰ) ੩. ਅੜੀਅਲ ਘੋੜਾ। ੪. ਦੇਖੋ, ਗਹੀਰੁ.
nan
ਵਿ- ਗ੍ਰਹਣ ਕਰਨ ਵਾਲਾ. ਪਕੜਨ ਵਾਲਾ. ਨਿਗ੍ਰਹ ਕਰਤਾ. "ਮਨਹਿ ਗਹੀਰਉ ਪੇਖਿ ਪ੍ਰਭੁ ਕਉ." (ਜੈਤ ਮਃ ੫) ੨. ਗੰਭੀਰਤਾ ਵਾਲਾ. ਅਥਾਹ. ਦੇਖੋ, ਗਹਿਰਗੰਭੀਰ.
ਸਿੰਧੀ. ਵਡਾ। ੨. ਦੇਖੋ, ਗਹੀਰ.