اُ توں شروع ہون والے پنجابی لفظاں دے معنےਜ

ਅ਼. [جہیز] ਸੰਗ੍ਯਾ- ਦਹੇਜ਼, ਦਾਜ. ਕੰਨ੍ਯਾਂ ਦੇ ਵਿਆਹ ਸਮੇਂ ਦਿੱਤਾ ਧਨ ਪਦਾਰਥ. ਇਹ ਜਹਾਜ਼ ਸ਼ਬਦ ਦਾ ਹੀ ਰੂਪਾਂਤਰ ਹੈ, ਅਲਫ਼ ਯੇ ਨਾਲ ਬਦਲ ਗਿਆ ਹੈ.


ਕ੍ਰਿ. ਵਿ- ਜਹਾਂ. ਜਿੱਥੇ. ਜਿਸ ਥਾਂ. "ਜਹ ਸਾਧੂ ਗੋਬਿਦਭਜਨੁ." (ਬਾਵਨ) "ਜਹਁ ਤਹਁ ਭਈ ਧਰਮਗਤਿ ਲੋਪੰ." (ਕਲਕੀ) ੨. ਸੰ. जह. ਸੰਗ੍ਯਾ- ਤ੍ਯਾਗ. ਤਰਕ.


ਅ਼. [جہننم] ਸੰਗ੍ਯਾ- ਨਰਕ. ਦੋਜ਼ਖ਼। ੨. ਦੁਖਦਾਇਕ ਥਾਂ.¹


ਦੇਖੋ, ਜਨ੍ਹੁ.


ਸੰਗ੍ਯਾ- ਸ਼ੱਕ. ਸੰਸਾ। ੨. ਰੁਕਾਵਟ. ਝਿਜਕ। ੩. ਫ਼ਾ. [زک] ਜ਼ਕ. ਹਾਰ. ਪਰਾਜਯ। ੪. ਨਿਰਾਦਰ। ੫. ਡਰ। ੬. ਅ਼. [ذکا] ਜਕਾ. ਪ੍ਰਜ੍ਵਲਿਤ ਅਗਨੀ. "ਜਕ ਜਾਰੇਈ ਮਰਤ ਹੈਂ." (ਅਕਾਲ) ੭. ਤੀਖਣ ਬੁੱਧਿ.


ਸੰਗ੍ਯਾ- ਜਮਾਉ. ਕਿਸੇ ਵਸਤੁ ਦਾ ਜਮਕੇ ਠੋਸ ਹੋਣਾ. ਇਸ ਦਾ ਮੂਲ ਫਾਰਸੀ ਯਖ਼ ਹੈ।੨ ਦੇਖੋ, ਜਕ.