ਦੇਖੋ, ਪਿਸਵਾਜ਼.
nan
ਸੰਗ੍ਯਾ- ਪਾਸੇ (ਪਾਰ੍ਸ਼੍ਵ) ਨੂੰ ਆੜਾ (ਟੇਢਾ) ਕਰਨ ਦੀ ਕ੍ਰਿਯਾ, ਕਰਵਟ. "ਟੂਟੋ ਅਮਲ ਅਫੀਮਿਅਹਿਂ ਜਨੁ ਪਸਵਾਰੇ ਲੇਤ." (ਚਰਿਤ੍ਰ ੯੧)
ਸੰਗ੍ਯਾ- ਪਸ਼ੁ- ਈਸ਼. ਨੰਦਿਪਤਿ ਸ਼ਿਵ. "ਪਸ੍ਵੇਸ ਪੀਠ ਦਈ ਹੈ." (ਕ੍ਰਿਸਨਾਵ) ਸ਼ਿਵ ਨੇ ਜੰਗ ਵਿੱਚ ਪਿੱਠ ਦਿੱਤੀ। ੨. ਦੇਖੋ, ਪਸੁਪਤਿ.
ਪਸਾਉ ਦਾ ਸੰਖੇਪ। ੨. ਪ੍ਰਾ. ਸੰਗਯਾ- ਪਸਾ. ਦਾੜ੍ਹੀ. ਸਮਸ਼੍ਰੁ.
nan
ਸੰ. ਪ੍ਰਸਾਰ. ਸੰਗ੍ਯਾ- ਵਿਸ੍ਤਾਰ. ਫੈਲਾਉ. ਪਸਾਰਾ. "ਕੀਤਾ ਪਸਾਉ ਏਕੋ ਕਵਾਉ." (ਜਪੁ) ੨. ਪ੍ਰਚਾਰ. "ਢਾਢੀ ਕਰੇ ਪਸਾਉ ਸਬਦੁ ਵਜਾਇਆ." (ਵਾਰ ਮਾਝ ਮਃ ੧)#੩. ਸੰ. ਪ੍ਰਸਾਦ. ਕ੍ਰਿਪਾ. "ਜਿਸੁ ਪਸਾਇ ਗਤਿ ਅਗਮ ਜਾਣੀ."(ਸਵੈਯੇ ਮਃ ੩. ਕੇ) ਜਿਸ ਦੀ ਕ੍ਰਿਪਾ ਨਾਲ ਅਗਮਗਤਿ ਜਾਣੀ। ੪. ਨਿਰਮਲਤਾ. "ਗੁਰੁ ਤੁਠਾ ਕਰੇ ਪਸਾਉ." (ਸ੍ਰੀ ਮਃ੪) ੫. ਪ੍ਰਸੰਨਤਾ. "ਕਰੈ ਰੰਗਿ ਪਸਾਉ." (ਸ੍ਰੀ ਮਃ੧)