اُ توں شروع ہون والے پنجابی لفظاں دے معنےਰ

ਵਿ- ਰਸਿਕਾਂ ਨੂੰ ਰਸ ਦੇਣ ਵਾਲਾ. ਰਸੀਆਂ ਵਿੱਚ ਰਸਭਾਵ ਉਤਪੰਨ ਕਰਨ ਵਾਲਾ. "ਜਿਨਿ ਉਰਿ ਧਾਰਿਓ ਹਰਿ ਰਸਿਕ ਰਸਾਕ." (ਕਾਨ ਮਃ ੪)


ਸੰ. ਵਿ- ਗਰਜਦਾ ਹੋਇਆ। ੨. ਸੰਗ੍ਯਾ- ਟਨਕਾਰ. ਖੜਕਾਰ. "ਰਸਿਤ ਤੇਗ ਜਗੀ." (ਕਲਕੀ)


ਛੋਟਾ ਰੱਸਾ.


ਸੰ. रसिन्. ਵਿ- ਰਸ ਵਾਲਾ. ਰਸ ਲੈਣ ਵਾਲਾ. ਰਸਿਕ. "ਆਪੇ ਰਸੀਆ, ਆਪਿ ਰਸ." (ਸ੍ਰੀ ਮਃ ੧) "ਇਕ ਅਧ ਨਾਇਰਸੀਅੜਾ." (ਗਉ ਮਃ ੫) ਕੋਈ ਵਿਰਲਾ ਨਾਮਰਸੀਆ.


ਦੇਖੋ, ਰਸਿਕ.


ਵਿ- ਰਸ ਲੀਣਾ. ਰਸ ਵਿੱਚ ਲੀਨ ਹੋਇਆ। ੨. ਰਸ ਲੀਨਾ. ਰਸਲੀਆ. "ਜਿਹਵਾ ਰੰਗਿ ਰਸੀਣਾ." (ਰਾਮ ਅਃ ਮਃ ੧)


ਫ਼ਾ. [رسیِد] ਰਸੀਦਹ. ਰਸੀਦਾ. ਵਿ- ਪਹੁਚਿਆ ਹੋਇਆ. "ਦਰਿ ਦਰਵੇਸ ਰਸੀਦ." (ਸ੍ਰੀ ਅਃ ਮਃ ੧) ਦਰਰਸੀਦਹ ਦਰਵੇਸ਼। ੨. ਰਸੀਦ. ਸੰਗ੍ਯਾ- ਪਹੁਚ. ਗਮ੍ਯਤਾ. "ਜੇ ਕਰ ਤਹਾਂ ਰਸੀਦ ਤੁਮਾਰੀ." (ਗੁਪ੍ਰਸੂ) ੩. ਫ਼ਾ. [رسیِد] ਕਿਸੇ ਵਸ੍ਤ ਦੇ ਪਹੁਚਣ ਦਾ ਇਕਰਾਰਨਾਮਾ. Receipt "ਨਿਤ ਦੇਹੁ ਰਸੀਦ." (ਗੁਪ੍ਰਸੂ) ੪. ਛੁੱਟੀ. ਰੁਖਸਤ. "ਸੰਧ੍ਯਾ ਹੋਤ ਰਸੀਦ." (ਗੁਪ੍ਰਸੂ) ੫. ਅ਼. [رشیِد] ਰਸ਼ੀਦ. ਹਦਾਯਤ ਪ੍ਰਾਪਤ ਕਰਨ ਵਾਲਾ। ੬. ਹਦਾਯਤ ਪੁਰ ਚਲਣ ਵਾਲਾ। ੭. ਸਮਝ ਵਾਲਾ.


ਫ਼ਾ. [رسیِدن] ਕ੍ਰਿ- ਪਹੁਚਣਾ. ਪੁੱਜਣਾ.