اُ توں شروع ہون والے پنجابی لفظاں دے معنےਹ

ਕ੍ਰਿ- ਹਾਂਕਨਾ. ਪ੍ਰੇਰਨਾ. ਧਕੇਲਣਾ.


ਕ੍ਰਿ- ਪ੍ਰੇਰਨਾ. ਚਲਾਉਣਾ। ੨. ਧਕੇਲਣਾ, ਪੇਲਨਾ.


ਅ਼. [حقّ تعلےٰ] ਹ਼ੱਕ਼ਤਆ਼ਲਾ. ਸਤ੍ਯਰੂਪ ਵਡਾ ਪਾਰਬ੍ਰਹਮ. "ਬੰਦਾ ਕੀ ਖੁਸ਼ਮਾਦ ਸੇ ਆਮਦ ਨ ਜ੍ਯਾਦਾ ਹੋਤ ਪਾਨਾ ਤੋ ਵਹੀ ਹੈ ਜੋ ਦਿਲਾਨਾ ਹੱਕਤਾਲਾ ਨੇ." (ਬਾਵਾ ਰਾਮਦਾਸ)


ਸੱਚਾ ਇਨਸਾਫ। ੨. ਕਰਤਾਰ ਦਾ ਨਿਆਉਂ.


ਫ਼ਾ. [حق پرست] ਵਿ- ਸਤ੍ਯ ਕਰਤਾਰ ਦਾ ਪੂਜਕ. ਖੁਦਾਪਰਸ੍ਤ। ੨. ਸੱਚ ਪੁਰ ਚੱਲਣ ਵਾਲਾ.