اُ توں شروع ہون والے پنجابی لفظاں دے معنےਦ

ਫ਼ਾ. [داروغہ] ਸੰਗ੍ਯਾ- ਨਿਗਰਾਨੀ ਕਰਨ ਵਾਲਾ ਕਰਮਚਾਰੀ.


ਫ਼ਾ. [دارند] ਰਖਦੇ ਹਨ. ਦੇਖੋ, ਦਾਸ਼ਤਨ.


ਦੇਖੋ, ਦਾੜ੍ਹੀ.


ਸੰ. ਸੰਗ੍ਯਾ- ਕੌੜਤੁੰਮਾ. ਇੰਦ੍ਰਾਯਨ। ੨. ਜੰਗਲੀ ਸ਼ਹਦ. ਮਧੁ। ੩. ਸੰ. ਦਾਲਿ. ਦਲਿਆ ਹੋਇਆ ਅੰਨ. ਦ੍ਵਿਦਲ ਕੀਤਾ ਦਾਣਾ. ਦੇਖੋ, ਦਾਲਿ। ੪. ਦਲੇ ਹੋਏ ਅੰਨ ਦਾ ਸਾਲਣ। ੫. ਵਿ- ਦਲਨ ਕਰਤਾ. "ਸਭ ਦਾਲਿਦ ਭੰਜ ਦੁਖਦਾਲ." (ਨਟ ਮਃ ੪. ਪੜਤਾਲ) ੬. ਅ਼. [دال] ਰਹਨੁਮਾ. ਰਾਹ ਦੱਸਣ ਵਾਲਾ। ੭. ਯੁਕ੍ਤਿ ਦੱਸਣ ਵਾਲਾ.


ਦੇਖੋ, ਚਾਰਚੀਨੀ.


ਦੇਖੋ, ਦਾਰਿਦ. "ਦਾਲਦ ਭੰਜਨ ਦੁਖ ਦਲਨ." (ਓਅੰਕਾਰ) "ਦੁਖ ਦਾਲਦੁ ਸਭੋ ਲਹਿ ਗਇਆ." (ਵਾਰ ਕਾਨ ਮਃ ੪)


ਵਿ- ਦਾਰਿਦ੍ਰ੍ਯ ਵਿਨਾਸ਼ਕ. ਗ਼ਰੀਬੀ ਮਿਟਾਉਣ ਵਾਲਾ. "ਦਾਲਦੁਭੰਜ ਸੁਦਾਮੇ ਮਿਲਿਓ." (ਮਾਰੂ ਮਃ ੪)