اُ توں شروع ہون والے پنجابی لفظاں دے معنےਨ

ਨਹੀਂ ਤਾਂ. ਦੇਖੋ, ਨਤਰੁ, "ਨਾਤਰੁ ਖਰਾ ਰਿਸੈਹੈ ਰਾਇ." (ਗਉ ਕਬੀਰ)


ਫ਼ਾ [ناتواں] ਨਾਤੁਵਾਂ. ਵਿ- ਦੁਰਬਲ. ਨਿਰਬਲ. ਕਮਜ਼ੋਰ.


ਸੰਗ੍ਯਾ- ਰਿਸ਼ਤਾ. ਸੰਬੰਧ. "ਅਸਨ ਬਸਨ ਧਨ ਧਾਮ ਕਾਹੂੰ ਮੇ ਨ ਦੇਖਯੋ, ਜੈਸੋ ਗੁਰਸਿੱਖ ਸਾਧੁ- ਸੰਗਤਿ ਕੋ ਨਾਤਾ ਹੈ." (ਭਾਗੁ ਕ) ੨. ਸੰ. ਸ੍ਰਾਤ. ਵਿ- ਨਾਤਾ. "ਸਾਧੂਧੂਰੀ ਨਾਤਾ." (ਦੇਵ ਮਃ ੫) "ਨਾਤਾ ਧੋਤਾ ਥਾਇਇ ਨ ਪਾਈ." (ਮਾਝ ਅਃ ਮਃ ੩)


ਅ਼. [ناطِک] ਵਿ- ਨੁਤ਼ਕ਼ (ਬੋਲਣ) ਵਾਲਾ. ਵਕ੍ਤਾ.