اُ توں شروع ہون والے پنجابی لفظاں دے معنےਮ

ਅ਼. [مدار] ਸੰਗ੍ਯਾ- ਮਧ੍ਯ ਭਾਗ। ੨. ਧੁਰ. ਲੱਠ। ੩. ਨਕ੍ਸ਼੍‍ਤ੍ਰਾਂ ਦੇ ਫਿਰਨ ਦੀ ਮਧ੍ਯਰੇਖਾ। ੪. ਭਾਵ- ਉਹ ਬਾਤ, ਜਿਸ ਪੁਰ ਕੋਈ ਗੱਲ ਠਹਿਰੀ (ਨਿਰਭਰ) ਹੋਵੇ। ੫. ਦੇਖੋ, ਮਦਾਰੀ। ੬. ਅ਼. [مدارہ] ਮਦਾਰਿਹ. ਮਿਦਰਹ ਦਾ ਬਹੁਵਚਨ. ਕੁਲ ਦੇ ਸਰਤਾਜ। ੭. ਫ਼ੌਜ ਦੇ ਸਰਦਾਰ. ਸੈਨਾਪਤਿ. "ਮੋਨਦੀ ਮਦਾਰ ਕੇਤੇ." (ਅਕਾਲ) ਦੇਖੋ, ਮੋਨਦੀ। ੮. ਸੰ. ਹਾਥੀ। ੯. ਸੂਰ। ੧੦. ਦੇਖੋ, ਮੰਦਾਰ।


ਫ਼ਾ. [مدارا] ਸੰਗ੍ਯਾ- ਨੰਮ੍ਰਤਾ. ਹਲੀਮੀ। ੨. ਸਭ੍ਯਤਾ. ਭਲਮਨਸਊ.


ਮਦਾਰ ਦਾ ਚੇਲਾ. ਮਦਾਰ ਪੰਥੀ. ਇੱਕ ਮੁਸਲਮਾਨ ਫਕੀਰ, ਜੌ ਸ਼ੈਖ ਮੁਹ਼ੰਮਦ ਤੈਫੂਰੀ ਦਾ ਚੇਲਾ ਸੀ. ਇਸ ਦਾ ਅਸਲ ਨਾਮ ਬਦੀਉੱਦੀਨ ਸੀ, ਸੇਖ਼ਮਦਾਰ ਦਾ ਦੇਹਾਂਤ ੨੦. ਦਿਸੰਬਰ ਸਨ ੧੪੩੪ ਨੂੰ ਹੋਇਆ ਹੈ. ਇਸ ਦਾ ਮਕਬਰਾ ਕਨੌਜ ਵਿੱਚ ਪ੍ਰਸਿੱਧ ਯਾਤ੍ਰਾ ਦਾ ਅਸਥਾਨ ਹੈ. ਇਸ ਦੀ ਸੰਪ੍ਰਦਾਯ ਦੇ ਫਕੀਰ ਮਦਾਰੀ ਸਦਾਉਂਦੇ ਹਨ। ੨. ਅਖਾੜੇ ਵਿੱਚ ਮਦਾਰ (ਘੁੰਮਣ) ਵਾਲਾ. ਜੋ ਤਮਾਸ਼ੇ ਦੇ ਥਾਂ ਗੇੜਾ ਦੇਕੇ ਖੇਡ ਦਿਖਾਵੇ.


ਸੰ. ਸੰਗ੍ਯਾ- ਮਦ ਕਰਕੇ ਹੋਈ ਸੁਸਤੀ. ਕਾਮ ਦੇ ਅਸਰ ਨਾਲ ਸ਼ਰੀਰ ਦੀ ਜੜ੍ਹ ਦਸ਼ਾ। ੨. ਦੇਖੋ, ਮਦਾਲਸਾ.


ਗੰਧਰਵਰਾਜ ਵਿਸ਼੍ਵਕੇਤੁ ਦੀ ਪੁਤ੍ਰੀ, ਜੋ ਰਾਜਾ ਰਿਤੁਧ੍ਰਜ (ਕੁਵਲਯਾਸ਼੍ਵ) ਦੀ ਰਾਣੀ ਸੀ, ਇਸ ਦੇ ਗਰਭ ਤੋਂ ਚਾਰ ਪੁਤ੍ਰ- ਵਿਕ੍ਰਾਂਤ, ਸੁਵਾਹੁ, ਸ਼ਤ੍ਰਮਰਦਨ ਅਤੇ ਭੂਮਿਸ੍ਨ (ਅਲਰਕ) ਹੋਏ. ਇਹ ਆਤਮਵਿਦ੍ਯਾ ਨੂੰ ਪ੍ਰਾਪਤ ਹੋਕੇ ਆਪਣਾ ਸ਼ੰਤਾਨ ਨੂੰ ਆਤਮਗਿ੍ਯਾਨੀ ਬਣਾਉਣ ਵਿੱਚ ਸਮਰਥ ਹੋਈ. ਦੇਖੋ, ਮਾਰਕੰਡੇਯ ਪੁਰਾਣ ਦਾ "ਮਦਾਲਸੋਪਾਖ੍ਯਾਨ." (ਅਃ ੨੦- ੪੦)


ਵਿ- ਮਦਵਾਲਾ। ੨. ਡਿੰਗ. ਸੰਗ੍ਯਾ- ਹਾਥੀ.


ਵਿ- ਮਦ ਕਰਕੇ ਅੰਨ੍ਹਾਂ ਹੰਕਾਰੀ। ੨. ਸ਼ਰਾਬ ਆਦਿਕ ਦੇ ਨਸ਼ੇ ਨਾਲ ਅੰਨ੍ਹਾ.