اُ توں شروع ہون والے پنجابی لفظاں دے معنےਤ

ਸੰ. ਸੰਗ੍ਯਾ- ਸ਼ੀਘ੍ਰਤਾ (ਕਾਹਲੀ).


ਸੰ. ਸੰਗ੍ਯਾ- ਸ਼ੀਘ੍ਰਤਾ। ੨. ਕ੍ਰਿ. ਵਿ- ਛੇਤੀ ਨਾਲ.


ਸੰ. ਵਿ- ਤੇਜ਼. ਚਾਲਾਕ। ੨. ਕ੍ਰਿ. ਵਿ- ਸੀਘ੍ਰਤਾ ਸੇ. ਛੇਤੀ.


ਦੇਖੋ, ਅਮ੍ਰਿਤਗਤਿ ਦਾ ਦੂਜਾ ਰੂਪ.


ਦੇਖੋ, ਤਬੱਰੁਕ. "ਵਹੀ ਤਵੱਰੁਕ ਮੁਝ ਕਉ ਦੀਜੈ." (ਗੁਪ੍ਰਸੂ)


ਅ਼. [توّلد] ਵਲਦ (ਬੱਚਾ) ਹੋਣਾ. ਉਪਜਣਾ. ਪੈਦਾ ਹੋਣਾ. ਜਨਮਣਾ। ੨. ਜਨਮਿਆਂ.


ਸੰਗ੍ਯਾ- ਲੋਹੇ ਦਾ ਗੋਲ ਤੇ ਚਪਟਾ ਵਰਤਣ, ਜਿਸ ਨੂੰ ਚੁਲ੍ਹੇ ਤੇ ਰੱਖਕੇ ਰੋਟੀ ਪਕਾਈਦੀ ਹੈ. "ਦੈਤ ਜਰੇ ਜੈਸੇ ਬੂੰਦ ਤਵਾ ਪੈ." (ਚੰਡੀ ੧) ੨. ਹਾਥੀ ਦੇ ਮੱਥੇ ਪੁਰ ਰਖ੍ਯਾ ਲਈ ਬੰਨ੍ਹਿਆ ਗੋਲ ਲੋਹਾ.


ਤਵ- ਆਇਸ. ਤੇਰੀ ਆਗ੍ਯਾ. "ਅਸ ਕੋ ਜੁ ਤਵਾਇਸਿਅੰ ਮਲਿਅੰ?" (ਵਿਚਿਤ੍ਰ) ਅਜਿਹਾ ਕੌਣ ਹੈ ਜੋ ਤੇਰੀ ਆਗ੍ਯਾ ਨੂੰ ਮਰਦਨ ਕਰੇ (ਰੱਦ ਕਰੇ)?


ਦੇਖੋ, ਤਬਾਸੀਰ.