اُ توں شروع ہون والے پنجابی لفظاں دے معنےਮ

ਸੰ. ਮੰਜੀਰ मञ्जीर. ਸੰਗ੍ਯਾ- ਪੈਰਾਂ ਦਾ ਘੁੰਘਰੂ. "ਤਾਲ ਮਦੀਰੇ." (ਆਸਾ ਮਃ ੧) ੨. ਝਾੰਜਰ. ਨੂਪੁਰ.


ਦੇਖੋ, ਮਦ ੬. ਅਤੇ ਮਦ੍ਯ. "ਜਿਤੁ ਪੀਤੈ ਮਤਿ ਦੂਰਿ ਹੋਇ ਬਰਲ ਪਵੈ ਵਿਚਿ ਆਇ। ਝੂਠਾ ਮਦੁ ਮੂਲਿ ਨ ਪੀਚਈ." (ਮਃ ੩. ਵਾਰ ਬਿਹਾ)


ਦੇਖੋ, ਮਦਕਲ.


ਸੰ. मदोत्कट. ਮਦੌਤਕਟ. ਵਿ- ਮਸ੍ਤੀ ਦੇ ਜੋਰ ਵਿੱਚ ਆਇਆ ਹੋਇਆ. ਬਹੁਤ ਮੱਤਾ ਹੋਇਆ. "ਅਧਿਕ ਮਦੁਤਕਟ ਸਿੰਘ ਰਿਸਾਯੋ." (ਚਰਿਤ੍ਰ ੫੨)


ਇੱਕ ਪ੍ਰੇਮੀ ਤਖਾਣ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਹੋਇਆ. ਇਹ ਲੰਗਰ ਦੀਆਂ ਲੱਕੜਾਂ ਚੀਰਦਾ ਅਤੇ ਪਾੜਦਾ ਸੀ. ਇਸ ਦੀ ਸੇਵਾ ਪੁਰ ਸਤਿਗੁਰੂ ਜੀ ਇਤਨੇ ਪ੍ਰਸੰਨ ਸਨ ਕਿ ਜਦ ਇਸ ਦਾ ਦੇਹਾਂਤ ਹੋਇਆ, ਤਦ ਸਤਿਗੁਰਾਂ ਨੇ ਆਪਣੇ ਹੱਥੀਂ ਸੰਸਕਾਰ ਕੀਤਾ. "ਮੱਦੂ ਸਬਦ ਵੀਚਾਰਾ." (ਭਾਗੁ) ੨. ਇੱਕ ਰਬਾਬੀ ਦੇਖੋ, ਸੱਦੂ। ੩. ਪੰਜਾਬੀ ਵਿੱਚ ਢਿੱਡ ਨੂੰ ਭੀ ਮੱਦੂ ਆਖਦੇ ਹਨ, ਜਿਵੇਂ- "ਭੰਨਾ ਤੇਰਾ ਮਦੂ." (ਲੋਕੋ) ਇਸ ਦਾ ਮੂਲ ਅ਼ਰਬੀ ਮਿਅ਼ਦਹ ਹੈ.


ਵਿ- ਮਦੋਨਮੱਤ ਹੋਇਆ. ਮਦ ਕਰਕੇ ਝੂੰਮਦਾ. "ਮਦਸੋਂ ਮਦੂਆਤੇ." (ਪਾਰਸਾਵ)


ਜਿਲਾ ਫਿਰੋਜੁਪਰ, ਤਸੀਲ ਥਾਣਾ ਮੋਗਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਅਜਿੱਤਵਾਲ ਤੋਂ ਚਾਰ ਮੀਲ ਦੱਖਣ ਪੱਛਮ ਹੈ. ਇਸ ਪਿੰਡ ਤੋਂ ਅੱਧ ਮੀਲ ਦੱਖਣ ਪੂਰਬ ਸ਼੍ਰੀ ਗੁਰੂ ਹਰਿਗੋਬਿੱਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਇੱਥੇ ਸਤਿਗੁਰੂ ਨੇ ਚੋਰਾਂ ਤੋਂ ਚੋਰੀ ਛੁਡਵਾਕੇ ਸਿੱਖੀ ਅਤੇ ਸਦਾਚਾਰ ਦੀ ਦਾਤ ਦਿੱਤੀ. ਗੁਰਦ੍ਵਾਰਾ ਅਤੇ ਰਹਾਇਸ਼ੀ ਮਕਾਨ ਬਣੇ ਹੋਏ ਹਨ. ਪਿੱਡ ਵੱਲੋਂ ਇੱਕ ਘੁਮਾਉਂ ਜ਼ਮੀਨ ਹੈ, ਪੁਜਾਰੀ ਅਕਾਲੀ ਸਿੰਘ ਹੈ.


ਦੇਖੋ, ਮਦੁਤਕਟ.