اُ توں شروع ہون والے پنجابی لفظاں دے معنےਲ

ਵਿ- ਲੈਣ ਵਾਲਾ.


ਲੈਣ ਦੀ ਇੱਛਾ. ਲੇਵਾਂ. "ਲਿੰਉ ਲਿੰਉ ਕਰਤ ਫਿਰੈ ਸਭੁ ਲੋਗੁ." (ਗਉ ਬਾਵਨ ਕਬੀਰ)


ਸੰ. लिङ्ग. ਧਾ- ਜਾਣਾ, ਗਲੇ ਲਾਉਣਾ, ਰੰਗ ਲਾਉਣਾ, ਚਿੰਨ੍ਹ ਕਰਨਾ। ੨. ਸੰਗ੍ਯਾ- ਚਿੰਨ੍ਹ. ਨਸ਼ਾਨ। ੩. ਅਨੁਮਾਨ ਨੂੰ ਸਿੱਧ ਕਰਨ ਵਾਲਾ ਹੇਤੁ। ੪. ਜਨਨੇਂਦ੍ਰਿਯ. ਪੁਰੁਸ ਦਾ ਖ਼ਾਸ ਚਿੰਨ੍ਹ। ੫. ਲਿੰਗ ਰੂਪ ਸ਼ਿਵ ਦਾ ਚਿੰਨ੍ਹ. ਪੁਰਾਣਾਂ ਵਿੱਚ ਪ੍ਰਧਾਨ ਬਾਰਾਂ ਲਿੰਗ ਹਨ. ਦੇਖੋ, ਦੁਆਦਸ ਸਿਲਾ.#ਸਕੰਦ ਪੁਰਾਣ ਨੇ ਇਨ੍ਹਾਂ ਤੋਂ ਛੁੱਟ ਚਾਰ ਹੋਰ ਮੁੱਖ ਲਿੰਗ ਮੰਨੇ ਹਨ- ਹਰਿਣੇਸ਼੍ਵਰ, ਬਾਣੇਸ੍ਵਰ, ਲੁਬਧਕੇਸ਼੍ਵਰ ਅਤੇ ਧਨੁਰੀਸ਼੍ਵਰ.#ਦੇਵੀਭਾਗਵਤ ਵਿੱਚ ਲੇਖ ਹੈ ਕਿ ਸ਼ਿਵਲਿੰਗ ਦਾ ਅੰਤ ਬ੍ਰਹਮਾ ਵਿਸਨੁ ਨੂੰ ਭੀ ਪ੍ਰਾਪਤ ਨਹੀਂ ਹੋਇਆ.#ਸਕੰਦਪੁਰਾਣ ਵਿੱਚ ਜਿਕਰ ਹੈ ਕਿ ਇੱਕ ਵਾਰ ਸ਼ਿਵ ਦੀ ਅਯੋਗ ਕਰਤੂਤ ਨੂੰ ਵੇਖਕੇ ਰਿਖੀਆਂ ਨੇ ਸ੍ਰਾਪ ਦਿੱਤਾ, ਜਿਸ ਤੋਂ ਲਿੰਗ ਝੜਕੇ ਡਿਗ ਪਿਆ ਅਰ ਉਸੇ ਸਮੇਂ ਤੋਂ ਪੂਜ੍ਯ ਚਿੰਨ੍ਹ ਹੋਇਆ। ੬. ਵ੍ਯਾਕਰਣ ਅਨੁਸਾਰ ਪੁਰੁਸ ਸ੍ਤੀ ਨਪੁੰਸਕ ਬੋਧਕ ਸ਼ਬਦ. Gender. ਪੁੰਲਿੰਗ, ਸ੍ਵੀਲਿੰਗ ਅਤੇ ਨਪੁੰਸਕਲਿੰਗ (Masculine, Feminine, Neuter) ਇਹ ਨੇਮ ਨਹੀਂ ਕਿ ਇੱਕ ਬੋਲੀ ਵਿੱਚ ਜੋ ਲਿੰਗ ਹੈ, ਦੂਜੀ ਵਿੱਚ ਭੀ ਉਹੀ ਹੋਵੇ. ਬੋਲੀਆਂ ਦੇ ਭੇਦ ਕਰਕੇ ਅਰਥ ਭਿੰਨ ਹੋਇਆ ਕਰਦਾ ਹੈ, ਜੈਸੇ- ਬ੍ਰਹਮ (ब्रह्मन्) ਸ਼ਬਦ ਸੰਸਕ੍ਰਿਤ ਨਪੁੰਸਕ ਲਿੰਗ ਹੈ ਪਰ ਪੰਜਾਬੀ ਵਿੱਚ ਪੁੰਲਿੰਗ ਹੈ. ਅਗਨਿ ਸੰਸਕ੍ਰਿਤ ਪੁੰਲਿੰਗ, ਪੰਜਾਬੀ ਵਿੱਚ ਇਸਤ੍ਰੀ ਲਿੰਗ ਹੈ, ਆਦਿ ਪੰਜਾਬੀ ਵਿੱਚ ਪੁੰਲਿੰਗ ਅਤੇ ਇਸਤ੍ਰੀਲਿੰਗ ਦੋ ਹੀ ਹੋਇਆ ਕਰਦੇ ਹਨ, ਨਪੁੰਸਕ ਲਿੰਗ ਨਹੀਂ ਹੈ। ੭. ਦੇਖੋ, ਲਿੰਗਸ਼ਰੀਰ। ੮. ਦੇਹ ਦੇ ਅੰਗ। ੯. ਧਰਮ ਦਾ ਚਿੰਨ੍ਹ. ਮਜਹਬੀ ਲਿਬਾਸ. ਭੇਖ ਦੇ ਨਿਸ਼ਾਨ. "ਲਿੰਗ ਬਿਨਾ ਕੀਨੇ ਸਭ ਰਾਜਾ." (ਵਿਚਿਤ੍ਰ) ਪੈਗੰਬਰ ਮੁਹ਼ੰਮਦ ਨੇ, ਜਿਤਨੇ ਰਾਜਾ (ਪ੍ਰਤਾਪੀ ਲੋਕ) ਸਨ. ਸਭ ਦੇ ਧਾਰਮਿਕ ਚਿੰਨ੍ਹ ਮਿਟਾਕੇ ਇਸਲਾਮ ਵਿੱਚ ਲੈ ਆਂਦੇ. ਲਿੰਗ ਬਿਨਾ ਦਾ ਅਰਥ ਸੁੰਨਤ ਸਹਿਤ ਭੀ ਹੈ, ਅਰਥਾਤ- ਲਿੰਗ ਦੇ ਆਵਰਣਰੂਪ ਮਾਸ ਬਿਨਾ. ਪਰ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਸੁੰਨਤ ਮੁਹੰਮਦਸਾਹਿਬ ਨੇ ਨਹੀਂ ਚਲਾਈ, ਇਹ ਰਸਮ ਇਬਰਾਹੀਮ ਤੋਂ ਚੱਲੀ ਹੈ. ਦੇਖੋ, ਇਬਰਾਹੀਮ ਅਤੇ ਸੁੰਨਤ.


ਇਸ ਦਾ ਨਾਮ ਸੂਖਮ ਸ਼ਰੀਰ ਭੀ ਹੈ. ਇਹੀ ਇੱਕ ਅਸਥੂਲ ਦੇਹ ਨੂੰ ਪ੍ਰਵੇਸ਼ ਕਰਦਾ ਹੈ "ਇਸ ਇੱਦ੍ਰੀ ਯਹ ਕਰਮਰ ਗ੍ਯਾਨ। ਪੰਚ ਭੂਤ ਤਨਮਾਤ੍ਰਾ ਜਾਨ। ਮਨ ਬੁਧਿ ਸਤ੍ਰਹ ਤਤ੍ਵ ਜਿ ਏਹੀ¹। ਇਨ ਕੀ ਹੋਤਭਈ ਲਿੰਗਦੇਹੀ।। (ਨਾਪ੍ਰ)


ਆਲਿੰਗਨ ਦਾ ਸੰਖੇਪ. ਦੇਖੋ, ਆਲਿੰਗਨ.


ਦੇਖੋ, ਪੁਰਾਣ.