اُ توں شروع ہون والے پنجابی لفظاں دے معنےਤ

ਦੇਖੋ, ਤਾਵੀਜ.


ਚਾਸ਼ਨੀ ਬਣਾਕੇ ਤਵੀ ਵਿੱਚ ਜਮਾਈ ਹੋਈ ਮਿਸ਼ਰੀ. ਇਹ ਰੋਟੀ ਦੇ ਆਕਾਰ ਦੀ ਮਿਸ਼ਰੀ, ਸ਼ਰਬਤ ਬਣਾਉਣ ਅਤੇ ਦੁੱਧ ਆਦਿ ਵਿੱਚ ਮਿਲਾਉਣ ਲਈ ਵਰਤੀਦੀ ਹੈ.


ਅ਼. [طویِل] ਵਿ- ਲੰਮਾ। ੨. ਸੰਗ੍ਯਾ- ਬਹੁਤ ਛੰਦਾਂ ਦਾ ਲੰਮਾ ਕਸੀਦਾ। ੩. ਦੇਖੋ, ਬਹਿਰ ਤਵੀਲ। ੪. ਅ਼ਰਬੀ ਦੇ ਕਵੀਆਂ ਨੇ ਤ਼ਵੀਲ ਦਾ ਵਜ਼ਨ ਦੱਸਿਆ ਹੈ:-#"ਫ਼ਊਲੁਨ ਮਫ਼ਾਈਲੁਨ ਫ਼ਊਲੁਨ ਮਫ਼ਾਈਲੁਨ.


ਤਵ- ਏਕ. ਤੇਰਾ ਇੱਕ. "ਤਵੇਕ ਨਾਮ ਰੱਤਿਅੰ." (ਵਿਚਿਤ੍ਰ)


ਸੰ. ਸਰਵ- ਤੂੰ.


ਫ਼ਾ. [تونگر] ਵਿ- ਤਵਾਨ (ਤ਼ਾਕ਼ਤ) ਰੱਖਣ ਵਾਲਾ. ਧਨੀ. ਦੌਲਤਮੰਦ.


ਫ਼ਾ. [تونگری] ਤਵਾਂਗਰੀ. ਸੰਗ੍ਯਾ- ਤਵੰਗਰ ਹੋਣ ਦੀ ਦਸ਼ਾ. ਧਨ- ਵਿਭੂਤੀ. ਦੌਲਤਮੰਦੀ.


ਕ੍ਰਿ. ਵਿ- ਝਟ. ਤੁਰੰਤ. ਫੌਰਨ. "ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ." (ਵਾਰ ਬਿਲਾ ਮਃ ੪) "ਤੜ ਸੁਣਿਆ ਸਭਤੁ ਜਗਤ ਵਿਚਿ." (ਵਾਰ ਗਉ ੧. ਮਃ ੪) ੨. ਮਰਾ. ਸੰਗ੍ਯਾ- ਕਿਨਾਰਾ. ਤਟ। ੩. ਸਮਾਪਤੀ. ਅੰਤ। ੪. ਸਿੰਧੀ. ਤਡ. ਸਹਾਰਾ. ਓਟ। ੫. ਸਿੰਧੀ. ਤੜ. ਸਨਾਨ (ਇਸਨਾਨ). ੬. ਸਨਾਨ ਦਾ ਘਾਟ। ੭. ਅਨੁ- ਤੜ ਤੜ ਸ਼ਬਦ. ਤੜਕਾਰ. ਜਿਵੇਂ- ਦਾਣੇ ਤੜ ਤੜ ਭੁਜਦੇ ਹਨ. ਬੰਦੂਕਾਂ ਤੜ ਤੜ ਚਲ ਰਹੀਆਂ ਹਨ.