اُ توں شروع ہون والے پنجابی لفظاں دے معنےਭ

ਦੇਖੋ, ਭੀਮ ੨. ਅਤੇ ਪਾਂਡਵ.


ਕਹਲੂਰ (ਬਿਲਾਸਪੁਰ) ਦਾ ਪਹਾੜੀ ਰਾਜਾ, ਜਿਸ ਨੇ ਅਕਾਰਣ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨਾਲ ਵੈਰ ਕਰਕੇ ਆਪਣੇ ਭਾਈ ਰਾਜਿਆਂ ਨੂੰ ਪ੍ਰੇਰਕੇ ਭੰਗਾਣੀ ਆਨੰਦਪੁਰ ਆਦਿਕ ਅਸਥਾਨਾਂ ਵਿੱਚ ਜੰਗ ਕਰਵਾਏ. ਦੇਖੋ, ਬਾਈਧਾਰ.


ਰਾਜਾ ਭੀਮ ਦੀ ਪੁਤ੍ਰੀ ਦਮਯੰਤੀ. ਦੇਖੋ, ਭੀਮ ੩.


ਸੰਪੂਰਣ ਜਾਤਿ ਦੀ ਇੱਕ ਰਾਗਿਣੀ, ਜੋ ਧਨਾਸਰੀ ਅਤੇ ਪੂਰਬੀ ਦੇ ਮੇਲ ਤੋਂ ਬਣੀ ਹੈ. ਇਸ ਨੂੰ ਗਾਂਧਾਰ, ਧੈਵਤ ਅਤੇ ਨਿਸਾਦ ਕੋਮਲ ਅਤੇ ਬਾਕੀ ਸ਼ੁੱਧ ਸੁਰ ਲਗਦੇ ਹਨ. ਪੰਚਮ ਵਾਦੀ ਅਤੇ ਮੱਧਮ ਸੰਵਾਦੀ ਹੈ. ਗਾਉਂਣ ਦਾ ਵੇਲਾ ਦਿਨ ਦਾ ਤੀਜਾ ਪਹਿਰ ਹੈ। ੨. ਵਿ- ਭਯੰਕਰ ਮਾਸ ਖਾਣ ਵਾਲਾ.


ਵਿਕ੍ਰਾਸੁਰ ਦੀ ਰਾਜਧਾਨੀ. ਦੇਖੋ, ਭਸਮਾਂਗਦ.


ਭਯਾਨਕ ਰਵ (ਸ਼ਬਦ) ਕਰਨ ਵਾਲੀ ਇੱਕ ਨਦੀ, ਜਿਸ ਦਾ ਨਾਮ ਭੀਮਾ ਹੈ. ਦੇਖੋ, ਮਹਾਭਾਰਤ ਬਨ ਪਰਵ, ਅਃ ੨੨੩, "ਸ਼ਬਦ ਆਦਿ ਕਹਿ ਭੀਮਰਾ ਈਸਰਾਸਤ੍ਰ ਕਹਿ ਅੰਤ." (ਸਨਾਮਾ) ਭੀਮਾ ਦਾ ਈਸ਼੍ਵਰ ਵਰੁਣ, ਉਸ ਦਾ ਅਸਤ੍ਰ ਫਾਸੀ (ਪਾਸ਼).


ਭਯਾਵਨੀ. ਡਰਾਉਣ ਵਾਲੀ। ੨. ਦੇਖੋ, ਭੀਮਰਾ.


ਸੰਗ੍ਯਾ- ਦੇਖੋ, ਭੀਮਰਾ। ੨. ਦੁਰਗਾ. ਦੇਵੀ। ੩. ਕਸ਼ਾ. ਕੋਰੜਾ ਚਾਬੁਕ.


ਭੀਮਸੇਨ ਤੋਂ ਵਡਾ, ਯੁਧਿਸ੍ਟਿਰ (ਸਨਾਮਾ)