ਦੇਖੋ, ਦ੍ਰਸ੍ਟਾ.
ਦ੍ਰਿਸ੍ਟਿ- ਆਇਆ. ਨਜਰ ਆਇਆ. ਦੇਖੋ, ਦ੍ਰਿਸਟਾਨਿਓ.
ਦ੍ਰਿਸ੍ਟਿ- ਆਵੈ. ਨਜਰ ਆਉਂਦਾ. "ਕਛੁ ਆਨ ਨਹੀ ਦਿਸਟਾਵੈ." (ਨਟ ਮਃ ੫)
ਦੇਖੋ, ਦ੍ਰਿਸਟਾਂਤ। ੨. ਸੰ. ਦਿਸ੍ਟਾਂਤ. ਸੰਗ੍ਯਾ- ਮੌਤ. ਮ੍ਰਿਤ੍ਯੁ.
ਸੰ. दृष्टि- ਦ੍ਰਿਸ੍ਟਿ. ਸੰਗ੍ਯਾ- ਨਜਰ. ਨਿਗਾਹ. "ਜਾਕੀ ਦਿਸਟਿ ਨਾਦਿ ਲਿਵ ਲਾਗੈ." (ਸ੍ਰੀ ਕਬੀਰ) ਦੇਖੋ, ਦਿਸ੍ਟਿ.
ਸੰ. ਸੰਗ੍ਯਾ- ਪ੍ਰਸੰਨਤਾ। ੨. ਉਤਸਵ। ੩. ਭਾਗ੍ਯ. ਕ਼ਿਸਮਤ। ੪. ਦੇਖ, ਦ੍ਰਿਸਟਿ.
ਸੰਗ੍ਯਾ- ਵਕਦ੍ਰਿਸ੍ਟਿ. ਬਗੁਲੇ ਜੇਹੀ ਨਜਰ. ਅੱਖਾਂ ਮੀਚਕੇ ਫਸਾਉਣ ਦੀ ਤਾਕ. "ਠਗ ਦਿਸਟਿਬਗਾ ਲਿਵ ਲਾਗਾ." (ਪ੍ਰਭਾ ਬੇਣੀ)
nan
ਸੰਗ੍ਯਾ- ਵਿਕਾਰਦ੍ਰਿਸ੍ਟੀ. ਪਰਧਨ ਇਸਤ੍ਰੀ ਆਦਿ ਵੱਲ ਖੋਟੀ ਨਜਰ. "ਦਿਸਟਿਬਿਕਾਰੀ ਬੰਧਨ ਬਾਂਧੈ, ਹਉ ਤਿਸ ਕੈ ਬਲਿ ਜਾਈ." (ਪ੍ਰਭਾ ਮਃ ੧) "ਦਿਸਟਿਬਿਕਾਰੀ ਦੁਰਮਤਿ ਭਾਗੀ." (ਪ੍ਰਭਾ ਮਃ ੧) ੨. ਵਿ- ਵਿਕਾਰਦਿਸ੍ਟਿ, ਵਾਲਾ. "ਦਿਸਟਿਵਿਕਾਰੀ ਨਾਹੀ ਭਉ ਭਾਉ." (ਗਉ ਮਃ ੧)
ਦ੍ਰਿਸ੍ਟਿ ਆਵੈ. ਦਿਸਦਾ ਹੈ. "ਜੋ ਦਿਸਟੈ ਸੋ ਗਾਛੈ." (ਦੇਵ ਮਃ ੫)
ਕ੍ਰਿ- ਦਿਖਾਈ ਦੇਣਾ. ਨਜਰ ਆਉਣਾ. ਦ੍ਰਿਸ਼ਿ (ਨਿਗਾਹ) ਪੈਣਾ.