اُ توں شروع ہون والے پنجابی لفظاں دے معنےਯ

ਸੰ. यम्. ਧਾ- ਰੋਕਣਾ. ਖਿੱਚਣਾ, ਜਤਨ ਕਰਨਾ, ਮਿਹਨਤ ਕਰਨਾ, ਸੰਜੋਗ ਕਰਨਾ। ੨. ਸੰਗ੍ਯਾ- ਮਨ ਅਤੇ ਇੰਦ੍ਰੀਆਂ ਦੇ ਰੋਕਣ ਦਾ ਵ੍ਰਤ. ਦੇਖੋ, ਯਮ ਨਿਯਮ। ੩. ਜੋੜਾ. ਦੋ ਦਾ ਇਕੱਠ। ੪. ਮੌਤ ਦਾ ਦੇਵਤਾ. ਕਾਲ। ੫. ਰਬ ਅਥਵਾ ਬੱਘੀ ਹੱਕਣ ਵਾਲਾ ਜਿਸ ਦੇ ਹੱਥ ਘੋੜਿਆਂ ਦੇ ਰੋਕਣ ਲਈ ਬਾਗ ਫੜੀ ਹੋਈ ਹੈ। ੬. ਯਮਰਾਜ. ਦੇਖੋ, ਧਰਮਰਾਇ ੩.; ¹ ਅਹਿੰਸਾ (ਜੀਵਾਂ ਨੂੰ ਮਾਰਣ ਅਤੇ ਦੁਖਾਉਂਣ ਦਾ ਤ੍ਯਾਗ), ਸਤ੍ਯ (ਸੱਚ, ਝੂਠ ਦੇ ਤ੍ਯਾਗ ਦਾ ਵ੍ਰਤ), ਅਸ੍ਤੇਯ (ਚੋਰੀ ਦਾ ਤ੍ਯਾਗ), ਬ੍ਰਹਮਚਰਯ (ਯਤ ਰੱਖਕੇ ਵਿਦ੍ਯਾ ਦਾ ਅਭ੍ਯਾਸ, ਅਪਰਿਗ੍ਰਹ (ਧਨ ਆਦਿ ਜੋੜਨ ਦਾ ਤ੍ਯਾਗ)#ਨਿਯਮ² ਸ਼ੌਚ (ਪਵਿਤ੍ਰਤਾ), ਸੰਤੋਖ (ਸਬਰ), ਤਪ (ਸੁਖ ਦੁੱਖ ਆਦਿ ਦੁੰਦਾਂ (ਦ੍ਵੰਦ੍ਵ) ਦਾ ਸਮਭਾਵ ਨਾਲ ਸਹਿਣਾ), ਸ੍ਵਾਧ੍ਯਾਯ (ਮੁਕਤਿਦਾਇਕ ਗ੍ਰੰਥਾਂ ਦਾ ਪੜ੍ਹਨਾ ਅਥਵਾ ਓਅੰਕਾਰ ਦਾ ਜਾਪ), ਈਸ਼੍ਵਰ ਪ੍ਰਣਿਧਾਨ (ਹੌਮੈ ਤ੍ਯਾਗਕੇ ਕਰਮਾਂ ਨੂੰ ਈਸ਼੍ਵਰ ਅਰਪਣ ਕਰਨਾ)


ਸੰ. ਵਿ- ਦੁਹਰਾ। ੨. ਸੰਗ੍ਯਾ- ਇੱਕ ਸ਼ਬਦਾਲੰਕਾਰ, ਜਿਸ ਦਾ ਲੱਛਣ ਹੈ ਕਿ ਸ਼ਬਦ ਅਨੇਕ ਵਾਰ ਆਵੇ, ਪਰ ਉਸ ਦਾ ਅਰਥ ਜੁਦਾ ਹੋਵੇ.#ਇਕ ਪਦ ਵਾਰ ਅਨੇਕ ਜਿ ਆਵੈ,#ਅਰਥਹਿ ਭਿੰਨ ਭਿੰਨ ਪ੍ਰਗਟਾਵੈ,#ਸੋ ਯਮਕਾਲੰਕਾਰ ਬਖਾਨੈ,#ਕਵਿ ਸੰਤੋਖਸਿੰਘ ਗੁਣੀ ਪ੍ਰਮਾਨੈ. (ਗਰਬਗੰਜਨੀ)#ਉਦਾਹਰਣ-#ਭਾਂਤਿ ਭਾਂਤਿ ਬਨ ਬਨ ਅਵਗਾਹੇ. (ਮਾਝ ਮਃ ੫)#ਇੱਕ ਬਨ ਸ਼ਬਦ ਜੰਗਲ ਦਾ ਬੋਧਕ ਹੈ, ਦੂਜੇ ਦਾ ਅਰਥ ਜਲ (ਤੀਰਥ) ਹੈ.#ਸੋ ਜੀਵਤ ਜਿਂਹਿ ਜੀਵਤ ਜਪਿਆ. (ਬਾਵਨ) ਇੱਕ ਜੀਵਤ ਦਾ ਅਰਥ ਜੀਉਂਦਾ ਅਤੇ ਦੂਜੇ ਦਾ ਚੇਤਨਰੂਪ ਪਰਮਾਤਮਾ ਹੈ.#ਮੁੰਡ ਕੋ ਮੁੰਡ ਉਤਾਰ ਦਯੋ,#ਅਬ ਚੰਡ ਕੋ ਹਾਥ ਲਗਾਵਤ ਚੰਡੀ. (ਚੰਡੀ ੧)#ਭਾਜਤ ਦੇਵ ਵਿਲੋਕਤ ਮੋਹਿ ਸੋ#ਤੂੰ ਲਰਕਾ ਲਰ ਕਾ ਫਲ ਪੈਹੈਂ? ××#ਏਕਹਿ ਬਾਨ ਲਗੇ ਹਮਰੇ,#ਉਡਮੰਡਲ¹ ਮੇ ਅਬ ਹੀ ਉਡ ਜੈਹੋ××#ਸ਼੍ਰੀ ਹਰਿ ਕੇ ਸਰ ਭੂਪਤਿ ਕੇ#ਤਨ ਕੋ ਤਨਕੋ ਨਹਿ ਭੇਟਨ ਪਾਏ. (ਕ੍ਰਿਸਨਾਵ)#ਸਤਿਗੁਰੁ, ਮਮ ਬੇਰੀ ਕਟੋ, ਨਿਜ ਬੇਰੀ ਪਰਚਾਰ,#ਇਹ ਬੇਰੀ ਹੁਇ ਭਵ ਸਫਲ, ਬਿਨ ਬੇਰੀ ਕਰ ਪਾਰ. (ਨਾਪ੍ਰ)#ਇਸ ਦੋਹੇ ਵਿੱਚ ਬੇਰੀ ਸ਼ਬਦ ਦਾ ਅਰਥ ਬੇੜੀ (ਬੰਧਨ) ਨੌਕਾ (ਕਿਸ਼ਤੀ), ਵੇਲਾ ਅਤੇ ਦੇਰੀ ਹੈ. ਦੇਖੋ, ਹਰਿ ਸ਼ਬਦ.


ਯਮ (ਧਰਮਰਾਜ) ਦੇ ਕਿੰਕਰ (ਸੇਵਕ). ਯਮਦੂਤ। ੨. ਉਹ ਅਨਾੜੀ ਹਕੀਮ ਡਾਕਟਰ ਅਤੇ ਵੈਦ, ਜੋ ਮਨੁੱਖਾਂ ਦੇ ਭੇਸ ਵਿੱਚ ਯਮਦੂਤਾਂ ਦਾ ਕੰਮ ਕਦੇ ਹਨ.¹


ਸੰ. यमदग्नि. ਇੱਕ ਮੁਨਿ, ਜੋ ਜਮਦਗ੍ਨਿ ਤੋਂ ਜੁਦਾ ਹੈ। ੨. ਦੇਖੋ, ਜਮਦਗਨਿ.


ਦੇਖੋ, ਜਮਦਾੜ੍ਹ


ਯਮਦਿ੍ਵਤੀਯਾ. ਕੱਤਕ ਸੁਦੀ ੨. ਮਹਾਭਾਰਤ ਵਿੱਚ ਲਿਖਿਆ ਹੈ ਕਿ ਇਸ ਦਿਨ ਯਮ ਨੇ ਆਪਣੀ ਭੈਣ ਯਮੁਨਾ ਦੇ ਘਰ ਭੋਜਨ ਕੀਤਾ ਸੀ. ਇਸ ਲਈ ਇਸ ਦੂਜ ਨੂੰ ਭੈਣ ਦੇ ਹੱਥੋਂ ਭੋਜਨ ਛਕਣਾ ਮੰਗਲਕਾਰੀ ਹੈ. ਜ੍ਯੋਤਿਸ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਯਮਦੂਤ ਨੂੰ ਯਾਤ੍ਰਾ ਕਰਨ ਵਾਲਾ ਮਰ ਜਾਂਦਾ ਹੈ. ਇਸ ਦਿਨ ਵਿਦ੍ਯਾ ਪੜ੍ਹਨੀ ਅਤੇ ਪੜ੍ਹਾਉਣੀ ਭੀ ਵਰਜੀ ਹੈ. ਇਸ ਦਾ ਨਾਮ ਭਾਈ ਦੂਜ ਭੀ ਹੈ. ਦੇਖੋ, ਭਾਈਦੂਜ.


ਦੇਖੋ, ਜਮਦੂਤ ਅਤੇ ਯਮਕਿੰਕਰ.


ਸੰਗ੍ਯਾ- ਯਮ ਦਾ ਸੋਟਾ। ੨. ਯਮ ਦੀ ਦਿੱਤੀ ਹੋਈ ਸਜ਼ਾ.


ਸੰਯਮਨੀ. ਯਮਪੁਰੀ. ਯਮ ਦੀ ਰਾਜਧਾਨੀ. ਯਮਲੋਕ. ਯਮਨਗਰੀ.