ਸੰਗ੍ਯਾ- ਦ੍ਰਿਸ਼੍ਯਮਾਨ. ਜੋ ਨਜਰ ਆਉਂਦਾ ਹੈ. "ਦਿਸਦਾ ਸਭਕਿਛੁ ਚਲਸੀ." (ਵਾਰ ਸਾਰ ਮਃ ੪)
ਦੇਖੋ, ਦਿਸਣਾ.
ਸੰਗ੍ਯਾ- ਦਿਸ਼ਾ ਹਨ ਜਿਸ ਦੇ ਪਟ (ਵਸ੍ਤ੍ਰ) ਦਿਗੰਬਰ. ਨੰਗਾ. "ਬਹੁਤ ਬੈਸਨੋ ਦਿਸਪਟ ਸਤੀ." (ਨਾਪ੍ਰ)
ਸੰ. ਦਿਸ਼ਾ. ਸੰਗ੍ਯਾ- ਤ਼ਰਫ਼. ਓਰ. ਸਿਮਤ. ਵਿਦ੍ਵਾਨਾਂ ਨੇ ਚਾਰ ਦਿਸ਼ਾ (Cardinal Points) ਪੂਰਵ, ਪੱਛਮ, ਉੱਤਰ ਅਤੇ ਦੱਖਣ (ਪੂਰ੍ਵ, ਪਸ਼੍ਚਿਮ, ਉੱਤਰ, ਦਕ੍ਸ਼ਿਣ- ਮਸ਼ਰਿਕ਼. ਮਗ਼ਰਿਬ, ਸ਼ੁਮਾਲ, ਜਨੂਬ- East, West, North, South) ਮੰਨੀਆਂ ਹਨ. ਇਨ੍ਹਾਂ ਨਾਲ ਚਾਰ ਉਪਦਿਸ਼ਾ (ਕੋਣਾਂ) ਮਿਲਾਉਣ ਤੋਂ ਅੱਠ ਦਿਸ਼ਾ ਹੁੰਦੀਆਂ ਹਨ. ਜਿਨ੍ਹਾਂ ਦਾ ਨਕ਼ਸਾ ਇਹ ਹੈ:-:#ਉੱਤਰ#ਵਾਯਵੀ ਕੋਣ
nan
ਦੇਖੋ, ਦਿਸਾਵਰ.
nan
ਸੰ. ਦਿਸ਼ਾਸੂਲ. ਸੰਗ੍ਯਾ- ਹਿੰਦੂਮਤ ਅਨੁਸਾਰ ਕਿਸੇ ਖ਼ਾਸ ਦਿਸ਼ਾ ਵੱਲ ਜਾਣ ਲਈ ਕੋਈ ਖ਼ਾਸ ਦਿਨ ਅਰ ਵੇਲਾ ਸ਼ੂਲ ਜੇਹਾ ਦੁਖਦਾਈ. ਜਿਵੇਂ- ਪੱਛਮ ਵਾਸਤੇ ਸ਼ੁਕ੍ਰ ਅਤੇ ਐਤਵਾਰ. ਉੱਤਰ ਲਈ ਮੰਗਲ ਅਤੇ ਬੁਧ. ਪੂਰਵ ਨੂੰ ਜਾਣ ਲਈ ਸ਼ਨੀ ਅਤੇ ਸੋਮ. ਦਕ੍ਸ਼ਿਣ ਵਾਸਤੇ ਵੀਰਵਾਰ. "ਥਿਤਿ ਵਾਰ ਭਦ੍ਰਾ ਭਰਮ ਦਿਸਾਸੂਲ ਸਹਸਾ ਸੰਸਾਰਾ." (ਭਾਗੁ)
ਦੇਖੋ, ਦਸੋ ਨਾਗ ਅਤੇ ਦਿੱਗਜ.