اُ توں شروع ہون والے پنجابی لفظاں دے معنےਦ

ਦੇਖੋ, ਦਿਕਪਾਲ ਅਤੇ ਦਿਗਪਤਿ.


ਕ੍ਰਿ. ਵਿ- ਪਰਦਿਸ਼ਾ ਮੇਂ. ਪਰਦੇਸ਼ ਵਿੱਚ. "ਜਿਨ ਕੇ ਕੰਤ ਦਿਸਾਪੁਰੀ." (ਵਾਰ ਸੂਹੀ ਮਃ ੨)


ਦੇਖੋ, ਦਿਸਪਟ ਅਤੇ ਦਿਗੰਬਰ. "ਦਿਸਾ ਬਸਤ੍ਰ ਰਾਜੰ." (ਵਿਚਿਤ੍ਰ) ੨. ਵਸਤ੍ਰਰੂਪ ਦਿਸ਼ਾ.


ਸੰਗ੍ਯਾ- ਦਿਸ਼ਾ ਦਾ ਭੁਲੇਖਾ. ਭੁੱਲਕੇ ਪੂਰਵ ਨੂੰ ਉੱਤਰ ਅਤੇ ਦੱਖਣ ਨੂੰ ਪੱਛਮ ਜਾਣ ਲੈਣਾ.


ਵਿ- ਦਿਸਾਵਰ (ਅਪਰ- ਦਿਸ਼ਾ) ਵਿੱਚ ਰਹਿਣ ਵਾਲੀ. ਪਰਦੇਸਣ. "ਏਕ ਦਿਸਾਰਨਿ ਸੋ ਰਹੈ ਤਾਂਕੀ ਪ੍ਰੀਤਿ." (ਚਰਿਤ੍ਰ ੧੯੪)


ਸੰਗ੍ਯਾ- ਦੇਸ਼- ਅਪਰ. ਦੂਜਾ ਦੇਸ਼. ਪਰਦੇਸ਼. ਵਿਦੇਸ਼. "ਬਹੁਤ ਦਿਸਾਵਰ ਪੰਧਾ." (ਵਾਰ ਰਾਮ ੨. ਮਃ ੫) ਭਾਵ- ਅਨੇਕ ਜਨਮ. ਚੌਰਾਸੀ ਦਾ ਗੇੜਾ.


ਵਿ- ਅਪਰ ਦੇਸ਼ ਦਾ. ਦੂਜੇ ਮੁਲਕ ਦਾ. ਵਿਦੇਸ਼ੀ। ੨. ਅਪਰ ਦਿਸ਼ਾ (ਵਿਦੇਸ਼) ਨੂੰ. "ਪੰਖੀ ਚਲੇ ਦਿਸਾਵਰੀ." (ਸ. ਕਬੀਰ)


ਸੰਗ੍ਯਾ- ਦਿਸ਼ਾ- ਉਪਦਿਸ਼ਾ. ਦੇਖੋ, ਉਪਦਿਸਾ, ਦਸ ਦਿਸਾ ਅਤੇ ਦਿਸਾ. "ਜਤ੍ਰ ਤਤ੍ਰ ਦਿਸਾ ਵਿਸਾ." (ਜਾਪੁ)


ਦਿਸ਼ਾ ਮੇਂ. ਦਿਸ਼ਾ ਵੱਲ. ਦੇਖੋ, ਦਿਸਾ। ੨. ਸੰ. दृशी- ਦ੍ਰਿਸ਼ੀ. ਸੰਗ੍ਯਾ- ਨਜ਼ਰ. ਦ੍ਰਿਸ੍ਟਿ. ਨਿਗਾਹ.