اُ توں شروع ہون والے پنجابی لفظاں دے معنےਦ

ਦ੍ਰਿਸ਼ਿ (ਨਜਰ) ਆਂਵਦਾ. ਦਿਖਾਈਦਿੰਦਾ. "ਕੁਟੰਬ ਦਿਸਿਆਵਦਾ, ਸਭ ਚਲਣਹਾਰੂ. (ਵਾਰ ਗਉ ੧. ਮਃ ੪)


ਦ੍ਰਿਸ੍ਟਿ ਆਵੇ. ਦਿਖਾਈ ਦਵੇ. "ਨਾਨਕ ਜੀਵਤ ਦਰਸ ਦਿਸੇ." (ਬਿਲਾ ਮਃ ੫) ੨. ਦੇਖਕੇ.


ਸੰਗ੍ਯਾ- ਦਿਸ਼ਾ- ਈਸ਼. ਦੇਖੋ, ਦਿਗਪਤਿ.


ਦਿਖਾਈ ਦਿੰਦਾ. ਦੇਖਦਾ. "ਅਠਦਸ ਬੇਦ ਸੁਨੈ ਕਹ ਡੋਰਾ। ਕੋਟਿ ਪ੍ਰਗਾਸ ਨ ਦਿਸੈ ਅੰਧੇਰਾ." (ਰਾਮ ਮਃ ੫) ਅਠਾਰਾਂ ਪੁਰਾਣ ਅਤੇ ਵੇਦ ਬੋਲਾ ਕਿੱਥੇ ਸੁਣ ਸਕਦਾ ਹੈ? ਕ੍ਰੋੜਾਂ ਰੌਸ਼ਨੀਆਂ ਹੋਣ ਪੁਰ ਅੰਧਾ ਨਹੀਂ ਦੇਖ ਸਕਦਾ. ਭਾਵ- ਅਨੇਕ ਇ਼ਲਮ ਹੋਣ ਪੁਰ ਭੀ ਅਗ੍ਯਾਨੀ, ਯਥਾਰਥ ਗ੍ਯਾਨ ਤੋਂ ਖਾਲੀ ਰਹਿਂਦਾ ਹੈ.


ਦੇਖੋ, ਦੇਸਾਂਤਰ.


ਦੇਸ਼ਾਂਤਰ ਵਿੱਚ. "ਜੋਗ ਨ ਦੇਸਿ ਦਿਸੰਤਰਿ ਭਵਿਐ." (ਸੂਹੀ ਮਃ ੧) "ਭੂਲੀ ਫਿਰੈ ਦਿਸੰਤਰੀ." (ਸ੍ਰੀ ਅਃ ਮਃ ੧)#ਦਿਸੰਤਰੁ. ਦੇਖੋ, ਦੇਸਾਂਤਰ. "ਦਿਸੰਤਰੁ ਭਵੈ ਅੰਤਰੁ ਨਹੀ ਭਾਲੇ." (ਮਾਰੂ ਸੋਲਹੇ ਮਃ ੩)


ਦਿਖਾਈ ਦਿੰਦਾ. ਦ੍ਰਿਸ੍ਟਿ ਆਵੰਦਾ. ਨਜਰ ਆਉਂਦਾ.