اُ توں شروع ہون والے پنجابی لفظاں دے معنےਬ

ਅ਼. [برکت] ਸੰਗ੍ਯਾ- ਅਧਿਕਤਾ. ਵ੍ਰਿੱਧਿ. "ਬਰਕਤਿ ਤਿੰਨ ਕਉ ਅਗਲੀ." (ਸ੍ਰੀ ਅਃ ਮਃ ੧) ੨. ਲਾਭ। ੩. ਕ੍ਰਿਪਾ। ੪. ਸਾਮਰਥ੍ਯ. ਸ਼ਕਤਿ. "ਤੁਮਰੇ ਬਚੰਨ ਬਰਕਤ ਸੁ ਹੈਨ." (ਗੁਪ੍ਰਸੂ) ੫. ਮਹਾਜਨ ਲੋਕ ਕਿਸੇ ਵਸ੍‍ਤੁ ਨੂੰ ਤੋਲਣ ਸਮੇਂ ਇੱਕ ਕਹਿਣ ਦੀ ਥਾਂ ਬਰਕਤ ਆਖਦੇ ਹਨ, ਭਾਵ ਇਹ ਹੁੰਦਾ ਹੈ ਕਿ ਵਪਾਰ ਵਿੱਚ ਵਾਧਾ ਹੋਵੇ.


ਵਿ- ਬਰਕਤ ਵਾਲਾ. ਦੇਖੋ, ਬਰਕਤ। ੨. ਕ੍ਰਿ. ਵਿ- ਬਰਕਤ ਸੇ. ਬਦੌਲਤ. ਤੁਫ਼ੈਲ. "ਤਿਨ ਕੀ ਬਰਕਤੀ ਸਭੁ ਜਗਤੁ ਖਾਇ." (ਮਃ ੩. ਵਾਰ ਸੋਰ)


ਫ਼ਾ. [برکردن] ਕ੍ਰਿ- ਉੱਚਾ ਕਰਨ। ੨. ਰੌਸ਼ਨ (ਪ੍ਰਸਿੱਧ) ਕਰਨਾ.


ਫ਼ਾ. [برقرار] ਬਰਕ਼ਰਾਰ. ਵਿ- ਕ਼ਾਇਮ. ਸ੍‌ਥਿਰ.


ਦੇਖੋ, ਵਰਕਾ.


ਵਿ- ਬਰਕ (ਬਿਜਲੀ) ਨਾਲ ਹੈ ਜਿਸ ਦਾ ਸੰਬੰਧ. ਜਿਵੇਂ- ਤਾਰ ਬਰਕੀ.