اُ توں شروع ہون والے پنجابی لفظاں دے معنےਦ

ਕ੍ਰਿ. ਵਿ- ਦੇਖਣ ਪੁਰ. ਦੇਖਣ ਤੋਂ "ਜਿਨਾ ਦਿਸੰਦੜਿਆ ਦੁਰਮਤਿ ਞੰਵੈ ਮ੍ਰਿਤ ਅਸਾਭੜੈ ਸੇਈ." (ਵਾਰ ਗੂਜ ੨. ਮਃ ੫)

ਦੇਖੋ, ਦਿਸਦਾ.

ਨਜਰ (ਦ੍ਰਿਸ਼ਾ) ਆਵੰਨ. ਦਿਖਾਈ ਦਿੰਦੇ ਹਨ. "ਸੇ ਮੁਹ ਸੋਹਣੇ ਦਰਿ ਸਵੈ ਦਿਸੰਤਿ." (ਸਵਾ ਮਃ ੩)

ਸੰ. ਦ੍ਯੁ. ਸੰਗ੍ਯਾ- ਦਿਨ. ਦਿਵਸ. "ਨਾਨਕ ਸੇ ਦਿਹ ਆਵੰਨਿ." (ਸੋਹਿਲਾ) ੨. ਦੇਖੋ. ਦੇਹ। ੩. ਫ਼ਾ. [دِہ] ਦਾਦਨ ਦਾ ਅਮਰ. ਦੇਹ. ਦਾਨ ਕਰ। ੪. ਦੂਜੇ ਸ਼ਬਦ ਦੇ ਅੰਤ ਲਗਕੇ ਦੇਣ ਵਾਲਾ ਅਰਥ ਪ੍ਰਗਟ ਕਰਦਾ ਹੈ, ਜਿਵੇਂ- ਆਰਾਮਦਿਹ.

ਸੰ. ਦ੍ਯੁ. ਸੰਗ੍ਯਾ- ਦਿਨ. ਦਿਵਸ. "ਨਾਨਕ ਸੇ ਦਿਹ ਆਵੰਨਿ." (ਸੋਹਿਲਾ) ੨. ਦੇਖੋ. ਦੇਹ। ੩. ਫ਼ਾ. [دِہ] ਦਾਦਨ ਦਾ ਅਮਰ. ਦੇਹ. ਦਾਨ ਕਰ। ੪. ਦੂਜੇ ਸ਼ਬਦ ਦੇ ਅੰਤ ਲਗਕੇ ਦੇਣ ਵਾਲਾ ਅਰਥ ਪ੍ਰਗਟ ਕਰਦਾ ਹੈ, ਜਿਵੇਂ- ਆਰਾਮਦਿਹ.

ਫ਼ਾ. [دِہد] ਦਿੰਦਾ ਹੈ.

ਫ਼ਾ. [دِہم] ਮੈ ਦਿੰਦਾ ਹਾਂ.

ਦੇਖੋ, ਦੇਹਰਾ.

ਦੇਖੋ, ਦੇਹਰਾ ਸਾਹਿਬ.