اُ توں شروع ہون والے پنجابی لفظاں دے معنےਕ

ਕਰਤਾਰਪੁਰ ਵਿੱਚ. ਭਾਵ ਸਤਿਸੰਗ ਵਿੱਚ. "ਕਰਤਾਰਪੁਰਿ ਕਰਤਾ ਵਸੈ." (ਬਿਲਾ ਮਃ ੫)


ਕਰਤਾਰ ਨੇ. "ਅੰਗੀਕਾਰੁ ਕੀਓ ਕਰਤਾਰਿ." (ਬਿਲਾ ਮਃ ੫) ੨. ਕਰਤਾਰ ਨੂੰ. "ਜੋ ਭਾਣੀ ਕਰਤਾਰਿ." (ਆਸਾ ਮਃ ੫)


ਗੁਰੂ ਨਾਨਕ ਦੇਵ ਦਾ ਸਿੱਖ, ਜੋ ਕਰਤਾਰ ਦਾ ਉਪਾਸਕ ਹੈ। ੨. ਕਰਤਾਲੀ. ਹੱਥਾਂ ਦੀ ਤਾੜੀ. "ਬਿਖੈ ਬਿਹੰਗਨ ਕੋ ਕਰਤਾਰੀ." (ਗੁਪ੍ਰਸੂ) ਵਿਸੇਰੂਪ ਪੰਛੀਆਂ ਦੇ ਉਡਾਉਣ ਲਈ ਹੱਥ ਦੀ ਤਾੜੀ (ਤੌੜੀ) ਹੈ.


ਸੰ. कर्त्रा ਕਰਤਾਰ ਨੇ. "ਠਾਢਿ ਪਾਈ ਕਰਤਾਰੇ." (ਸੋਰ ਮਃ ੫)


ਸੰਗ੍ਯਾ- ਕਮ੍ਰਾਟ. ਝਾਂਝ. ਖੜਤਾਲ. "ਕਰ ਕਰਤਾਲ ਪਖਾਵਜ ਨੈਨਹੁ." (ਰਾਮ ਮਃ ੫) ਹੱਥ ਖੜਤਾਲ ਅਤੇ ਨੇਤਰ ਪਖਾਵਜ। ੨. ਦੋ ਹੱਥਾਂ ਦੇ ਪਸਪਰ ਮਾਰਨ ਦੀ ਕ੍ਰਿਯਾ.


ਦੇਖੋ, ਕਰਤਾਰੀ ੨.


ਵਿ- ਕਾਰਿਤ. ਕਰਾਇਆ ਹੋਇਆ. "ਕੀਤਾ ਕਰਤਿਆ ਓਸ ਦਾ ਸਭੁ ਗਇਆ." (ਵਾਰ ਗਉ ੧. ਮਃ ੪) ਕ੍ਰਿਤ ਅਤੇ ਕਾਰਿਤ ਸਭ ਨਿਸਫਲ ਹੋਇਆ.


ਕਾਰ੍‌ਤਿਕੇਯ (ਖੜਾਨਨ) ਦੀ ਸ਼ਕਤਿ. "ਨਮੋ ਕਰਤਿਕ੍ਯਾਨੀ ਸਿਵਾ ਸੀਤਲਾਯੰ." (ਚੰਡੀ ੨)