nan
nan
ਸੰ. ਪਰਿਹਰਣ. ਸੰਗ੍ਯਾ- ਖੋਹਣ ਦੀ ਕ੍ਰਿਯਾ ਛੀਨਨਾ। ੨. ਤ੍ਯਾਗ. "ਕੁਲਖਣੀ ਪਰਹਰਿ ਛੋਡੀ ਭਤਾਰ." (ਵਾਰ ਗੂਜ ੧. ਮਃ੩) ੩. ਨਿਵਾਰਣ. ਹਟਾਉਣਾ. "ਜੈਸੇ ਜਲਧਿ ਬਾਰਿ ਪਰਹਰੈ." (ਚਰਿਤ੍ਰ ੨੯੭) ੪. ਦੇਖੋ, ਪ੍ਰਹਰਣ.
ਕ੍ਰਿ- ਪਰਧਨ ਚੁਰਾਉਣਾ. "ਪਰਹਰਨਾ ਲੋਭ ਝੂਠ ਨਿੰਦ ਇਵ ਹੀ ਕਰਤ ਗੁਦਾਰੀ." (ਧਨਾ ਮਃ ੫) ੨. ਪ੍ਰਹਾਰ (ਵਾਰ) ਕਰਨਾ.
ਪਰਿਹਰਣ ਕਰਕੇ. ਤ੍ਯਾਗਕੇ. "ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ." (ਸੋਰ ਮਃ ੧) "ਪਰਹਰਿ ਪਾਪੁ ਪਛਾਣੈ ਆਪ." (ਓਅੰਕਾਰ)
ਵਿ- ਪਰਿਹਰਣ ਕਰੀਆ. ਪਰਧਨ ਚੁਰਾਉਣ ਵਾਲਾ। ੨. ਸੰਗ੍ਯਾ- ਪਰਾਈ ਵਸਤੁ ਦੇ ਚੁਰਾਉਣ ਦੀ ਕ੍ਰਿਯਾ. ਚੋਰੀ. ਡਕੈਤੀ. "ਕਾਮ ਕ੍ਰੋਧ ਨਿੰਦਾ ਪਰਹਰੀਆ ਕਾਢੇ ਸਾਧੂ ਕੈ ਸੰਗਿ ਮਾਰਿ." (ਸਾਰ ਮਃ ੫) ੩. ਵਿ- ਪ੍ਰਹਾਰ (ਵਾਰ) ਕਰਨ ਵਾਲਾ. ਮਾਰਨ ਵਾਲਾ.
ਤ੍ਯਾਗੋ. ਛੱਡੋ. "ਪਰਹਰੁ ਲੋਭੁ ਅਰੁ ਲੋਕਾ ਚਾਰੁ." (ਗਉ ਕਬੀਰ) ੨. ਦੇਖੋ, ਪਰਹਰਿ.
ਦੇਖੋ, ਪਰਿਹਾਰ। ੨. ਦੇਖੋ, ਪ੍ਰਹਾਰ। ੩. ਅਗਨਿ. ਦੇਖੋ, ਪਰਹਾਰਿ.