ਸੰਗ੍ਯਾ- ਦਿਨ ਦੀ ਮਜ਼ਦੂਰੀ ਅਥਵਾ ਨੌਕਰੀ. "ਲਾਹਾ ਖਟਿਹੁ ਦਿਹਾੜੀ." (ਅਨੰਦੁ) "ਕਛੁ ਲਾਹਾ ਮਿਲੈ ਦਿਹਾੜੀ." (ਬਸੰ ਅਃ ਮਃ ੧) ੨. ਵਿ- ਦਿਨ ਦਾ ਰੋਜ਼ਾਨਾ. "ਤੀਨਿ ਸੇਰ ਕਾ ਦਿਹਾੜੀ ਮਿਹਮਾਨੁ." (ਆਸਾ ਮਃ ੫)
nan
nan
nan
ਸੰਗ੍ਯਾ- ਦ੍ਯੁ. ਦਿਨ. ਦਿਵਸ. "ਜਿ ਦਿਹਿ ਨਾਲਾ ਕਪਿਆ." (ਸ. ਫਰੀਦ) ਜਿਸ ਦਿਨ (ਜਨਮ ਸਮੇਂ) ਨਾਲੂਆ ਕੱਟਿਆ। ੨. ਭਾਵ- ਪ੍ਰਕਾਸ਼. ਗ੍ਯਾਨ. "ਓਥੈ ਦਿਹੁ ਐਥੈ ਸਭ ਰਾਤਿ." (ਮਲਾ ਮਃ ੧)
ਕ੍ਰਿ. ਵਿ- ਦਿਨ ਅਤੇ ਦੀਵਿਆਂ ਦੇ ਹੋਣ ਪੁਰ. ਬਾਹਰ ਸੂਰਯ ਅਤੇ ਘਰ ਵਿੱਚ ਦੀਪਕਾਂ ਦਾ ਪ੍ਰਕਾਸ਼ ਹੁੰਦੇ ਹੋਏ. "ਦਿਹੁਦੀਵੀ ਅੰਧ ਘੋਰ." (ਸੂਹੀ ਅਃ ਮਃ ੧) ਭਾਵ- ਅ਼ਕ਼ਲ ਅਤੇ ਇ਼ਲਮ ਹੁੰਦਿਆਂ.
ਦੇਖੋ, ਦੇਹਰੀ ਅਤੇ ਦੇਹਲੀ.
nan
ਫ਼ਾ. [دِہندہ] ਵਿ- ਦੇਣ ਵਾਲਾ. "ਦਿਹੰਦ ਸੁਈ." (ਵਾਰ ਮਾਝ ਮਃ ੧) ਸੋਈ (ਵਹੀ ਕਰਤਾਰ) ਦੇਣ ਵਾਲਾ ਹੈ. "ਖੈਰ ਖੂਬੀ ਕੋ ਦਿਹੰਦਾ." (ਗ੍ਯਾਨ)
ਸੰ. दिक. ਸੰਗ੍ਯਾ- ਦਿਸ਼ਾ. ਤ਼ਰਫ਼ ਓਰ। ੨. ਅ਼. [دِق] ਦਿਕ਼. ਵਿ- ਬਾਰੀਕ. ਸੂਖਮ। ੩. ਤੰਗ. ਦੁਖੀ। ੪. ਸੰਗ੍ਯਾ- ਖਈ ਰੋਗ. ਤਪਦਿਕ. Consumption (Phthisis). ਦੇਖੋ, ਖਈ.
nan
nan