اُ توں شروع ہون والے پنجابی لفظاں دے معنےਬ

ਸੰਗ੍ਯਾ- ਵਿਮੁਖਤਾ. ਬਰਗਸ਼੍ਤਨ ਦਾ ਭਾਵ. ਭਾਜੜ. ਜੰਗ ਨੂੰ ਪਿੱਠ ਦੇਕੇ ਭੱਜਣ ਦੀ ਕ੍ਰਿਯਾ. "ਬਰਗਸਤਾਣੀ ਦਲ ਵਿੱਚ ਘੱਤੀਓ." (ਚੰਡੀ ੩)


ਦੇਖੋ, ਬਰਾਗਸਤਾਣ.


ਫ਼ਾ. [برگرفتن] ਪਕੜ (ਫੜ) ਲੈਣਾ. ਫੜਨ ਦਾ ਭਾਵ.


ਸੰਗ੍ਯਾ- ਕਾਠ ਦਾ ਟੁਕੜਾ, ਜੋ ਕੜੀਆਂ ਉੱਪਰ ਪਾਕੇ ਛੱਤ ਪਾਈਦੀ ਹੈ. । ੨. ਛੱਤ ਉੱਪਰ ਮਿੱਟੀ ਪਾਉਣ ਤੋਂ ਪਹਿਲਾਂ ਬਰਗ (ਪੱਤੇ) ਪਾਂਉਣੇ। ੩. ਦੇਖੋ, ਵਰਗਾ.


ਰਾਜ ਫਰੀਦਕੋਟ ਵਿੱਚ ਥਾਣਾ ਕੋਟਕਪੂਰੇ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਰੁਮਾਣਾ ਅਲਬੇਲਸਿੰਘ" ਤੋਂ ਪੰਜ ਮੀਲ ਪੂਰਵ ਹੈ. ਇਸ ਪਿੰਡ ਤੋਂ ਉੱਤਰ, ਪਾਸ ਹੀ ਗੁਰੂ ਗੋਬਿੰਦਸਿੰਘ ਜੀ ਦਾ ਗੁਰਦ੍ਵਾਰਾ "ਗੁਰੂਸਰ" ਹੈ. ਕਲਗੀਧਰ ਇੱਥੇ ਤਿੰਨ ਦਿਨ ਵਿਰਾਜੇ ਹਨ. ਦਰਬਾਰ ਅਤੇ ਰਹਾਇਸ਼ੀ ਮਕਾਨ ਬਣੇ ਹੋਏ ਹਨ. ਰਿਆਸਤ ਤੋਂ ੧੭. ਘੁਮਾਂਉਂ ਜ਼ਮੀਨ ਮੁਆਫ ਹੈ. ਪੁਜਾਰੀ ਸਿੰਘ ਹੈ. ਵੈਸਾਖੀ ਨੂੰ ਮੇਲਾ ਹੁੰਦਾ ਹੈ.


ਦੇਖੋ, ਬਰਗਸਤਾਣ.


ਸੰ. ਵ੍ਰਸ਼੍‌ਚਨ. ਸੰਗ੍ਯਾ- ਕੱਟਣਾ। ੨. ਇੱਕ ਸ਼ਸਤ੍ਰ, ਜਿਸ ਦਾ ਛੜ (ਦੰਡ) ਬਾਂਸ ਆਦਿ ਦਾ ਹੁੰਦਾ ਹੈ ਅਰ ਦੋਹੀਂ ਪਾਸੀਂ ਤਿੱਖੇ ਫਲ ਹੁੰਦੇ ਹਨ. ਭਾਲਾ। ੩. ਛੈਣੀ. ਲੋਹਾ ਕੱਟਣ ਦਾ ਸੰਦ.


ਸੰਗ੍ਯਾ- ਛੋਟਾ ਬਰਛਾ. ਸ਼ਕ੍ਤਿ.


ਦੇਖੋ, ਵਰਜਿਸ. "ਅਬ ਤੂੰ ਬਰਜਸ ਕਰੋ ਸਦਾਈ." (ਗੁਪ੍ਰਸੂ)