اُ توں شروع ہون والے پنجابی لفظاں دے معنےਖ

ਸੰਗ੍ਯਾ- ਪਸ਼ੁ ਦੇ ਚਾਰੇ ਦਾ ਪਾਤ੍ਰ। ੨. ਖਤ੍ਰੀ ਆਦਿਕਾਂ ਦੇ ਵਿਆਹ ਦੀ ਇੱਕ ਭੋਜਨਰੀਤਿ. ਇੱਕਠੀ ਮਿਠਾਈ ਸਭ ਅੱਗੇ ਢੇਰ ਲਗਾਕੇ ਰੱਖਣੀ. ਹੁਣ ਲੋਕ ਇਸ ਤਰਾਂ ਖਾਣ ਵਿੱਚ ਲੱਜਾ ਕਰਦੇ ਹਨ। ੩. ਸੰ. ਫੌਜੀ ਕਵਾਇਦ ਦੀ ਥਾਂ। ੪. ਸ਼ਸਤ੍ਰਵਿਦਯਾ ਦਾ ਅਭ੍ਯਾਸ.


ਸੰਗ੍ਯਾ- ਖੁਰ ਦਾ ਚਿੰਨ੍ਹ. ਪੈਰ ਦਾ ਨਿਸ਼ਾਨ. "ਖੁਰਾ ਖੋਜ ਜਾਨ੍ਯੋ ਨਹਿ ਜਾਈ." (ਗੁਪ੍ਰਸੂ)


ਸੰ ਅਤੇ ਫ਼ਾ. [خُراسان] ਇੱਕ ਦੇਸ਼, ਜੋ ਈਰਾਨ ਦੇ ਪੂਰਵ ਅਤੇ ਅਫ਼ਗਾਨਿਸਤਾਨ ਦੇ ਪੱਛਮ ਵੱਲ ਹੈ. ਇਸ ਵਿੱਚ ਹਰਾਤ ਅਤੇ ਮਸ਼ਹਦ ਪ੍ਰਸਿੱਧ ਨਗਰ ਹਨ। ੨. ਬਾਦਸ਼ਾਹ ਬਾਬਰ ਲਿਖਦਾ ਹੈ ਕਿ ਹਿੰਦੁਸਤਾਨ ਦੇ ਲੋਕ ਸਿੰਧੁ ਤੋਂ ਪੱਛਮ ਵੱਲ ਦੇ ਦੇਸ਼ਾਂ ਨੂੰ ਖ਼ੁਰਾਸਾਨ ਹੀ ਆਖਦੇ ਹਨ. "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ." (ਆਸਾ ਮਃ ੧)