اُ توں شروع ہون والے پنجابی لفظاں دے معنےਚ

ਸੰਗ੍ਯਾ- ਚਿਣਾਈ. ਉਸਾਰੀ. ਦੇਖੋ, ਚਿਣਨਾ.


ਸੰ. ਚਯਨ. ਸੰਗ੍ਯਾ- ਉਸਾਰੀ ਕਰਨੀ. ਇੱਟ ਪੱਥਰ ਆਦਿਕ ਨੂੰ ਗਾਰੇ ਚੂੰਨੇ ਆਦਿ ਨਾਲ ਯਥਾਕ੍ਰਮ ਇ਼ਮਾਰਤ ਵਿੱਚ ਲਾਉਣਾ। ੨. ਚਿੰਣਕੇ ਡੇਰ ਲਾਉਂਣਾ.


ਸੰ. ਚਿੱਤ. ਦੇਖੋ, ਅੰਤਹਕਰਣ. "ਰੇ ਚਿਤ, ਚੇਤਸਿ ਕੀ ਨ ਦਇਆਲ?" (ਆਸਾ ਧੰਨਾ) ੨. ਸੰ. चित् ਧਾ- ਵਿਚਾਰ ਕਰਨਾ, ਯਾਦ ਕਰਨਾ। ੩. ਸੰਗ੍ਯਾ- ਗ੍ਯਾਨ. ਚੇਤਨਾ। ੪. ਵਿ- ਚਿਣਿਆ ਹੋਇਆ। ੫. ਢਕਿਆ ਹੋਇਆ। ੬. ਚਿੰਤਨ ਦੀ ਥਾਂ ਭੀ ਚਿਤ ਸ਼ਬਦ ਆਇਆ ਹੈ. ਦੇਖੋ, ਮਨ ੧੧.। ੭. ਦੇਖੋ, ਚਿੱਤ ੨। ੮. ਚਿਤਵਤ ਦਾ ਸੰਖੇਪ. ਦੇਖਣ ਸਾਰ. "ਲੀਨੋ ਮਨ ਮੇਰੋ ਹਰ ਨੈਨਕੋਰ ਚਿਤਹੀ." (ਚੰਡੀ ੧) ਦੇਖਦੇ ਹੀ ਮਨ ਹਰਲੀਨੋ.


ਦੇਖੋ, ਚਿਤ। ੨. ਚੁਫਾਲ ਡਿਗਣ ਨੂੰ ਭੀ ਚਿੱਤ ਆਖੀਦਾ ਹੈ. ਜਿਵੇਂ- ਉਹ ਚਿੱਤ ਡਿੱਗਿਆ.


ਦੇਖੋ, ਚਿਤ। ੨. ਚੁਫਾਲ ਡਿਗਣ ਨੂੰ ਭੀ ਚਿੱਤ ਆਖੀਦਾ ਹੈ. ਜਿਵੇਂ- ਉਹ ਚਿੱਤ ਡਿੱਗਿਆ.


ਦੇਖੋ, ਚਤੌੜ.