nan
nan
nan
ਸਿੱਖ ਧਰਮ ਦੇ ਸਾਰੇ ਨਿਯਮ, "ਨਾਮ ਦਾਨ ਸਨਾਨ" ਦੇ ਅੰਦਰ ਇਸ ਤਰਾਂ ਸਮਾਏ ਹੋਏ ਹਨ, ਜਿਸ ਤਰਾਂ ਦੇ ਬੀਜ ਦੇ ਅੰਦਰ ਬਿਰਛ ਦਾ ਆਕਾਰ ਹੁੰਦਾ ਹੈ.#ਨਾਮ ਤੋਂ ਭਾਵ ਹੈ ਕਿ ਪਰਮਪਿਤਾ ਅਕਾਲ ਨੂੰ ਸ੍ਵਾਸ ਸ੍ਵਾਸ ਸਿਮਰਣ ਕਰਨਾ ਅਤੇ ਉਸਨੂੰ ਅੰਤਰਯਾਮੀ ਸਰਬਵ੍ਯਾਪੀ ਮੰਨਕੇ ਵਿਕਾਰਾਂ ਤੋਂ ਰੁਕਣਾ.#ਦਾਨ ਤੋਂ ਭਾਵ ਹੈ ਕਿ ਆਪਣੇ ਤਾਈਂ ਵਿਦ੍ਯਾ ਬਲ ਹੁਨਰ ਆਦਿਕ ਵਿੱਚ ਯੋਗ੍ਯ ਬਣਾਕੇ, ਆਪਣਾ ਨਿਰਬਾਹ ਸ੍ਵਤੰਤ੍ਰ ਕਰਨਾ ਅਤੇ ਹੋਰਨਾ ਦਾ ਪਾਲਨ ਕਰਨਾ ਅਰ ਕਿਸੇ ਅੱਗੇ ਹੱਥ ਨਾ ਪਸਾਰਨਾ, ਸਗੋਂ ਆਪਣਾ ਹੱਥ ਸਭ ਦੇ ਹੱਥ ਉੱਪਰ ਰੱਖਣਾ. ਸਤਿਗੁਰਾਂ ਦਾ ਬਚਨ ਹੈ- "ਬ੍ਰਹਮਗਿਆਨੀ ਸਭ ਊਪਰਿ ਹਾਥ" ਸੁਖਮਨੀ ਸਨਾਨ ਤੋਂ ਭਾਵ ਹੈ ਮਨ ਸਰੀਰ ਆਚਰਣ ਵਸਤ੍ਰ ਘਰ ਆਦਿਕ ਮਲੀਨਤਾ ਚਹਿਤ ਨਿਰਮਲ ਰੱਖਣੇ ਜਿਸ ਤੋਂ ਆਤਮਾ ਅਤੇ ਸ਼ਰੀਰ ਤਿੰਨ ਤਾਪਾਂ ਤੋਂ ਬਚੇ ਰਹਿਣ.
ਫ਼ਾ. [نامدار] ਵਿ- ਨਾਮਵਰ. ਪ੍ਰਸਿੱਧ. ਨਾਮੀ.
nan
nan
nan
nan
ਬੰਬਈ ਦੇ ਇਲਾ ਜਿਲਾਸਤਾਰਾ ਵਿੱਚ ਨਰਸੀਬਾਂਮਨੀ ਗ੍ਰਾਮ ਵਿੱਚ ਦਾਮਸ਼ੇਟੀ ਛੀਪੇ शिल्पिन् ਦੇ ਘਰ ਗੋਨਾਬਾਈ ਦੇ ਉਦਰ ਤੋਂ ਸੰਮਤ ੧੩੨੮ ਵਿੱ ਨਾਮਦੇਵ ਜੀ ਦਾ ਜਨਮ ਹੋਇਆ ਇਨ੍ਹਾਂ ਦੀ ਸ਼ਾਦੀ ਗੋਬਿੰਦਸ਼ੇਟੀ ਦੀ ਬੇਟੀ ਰਾਜਾਬਾਈ ਨਾਲ ਹੋਈ ਜਿਸ ਤੋਂ ਚਾਰ ਪੁਤ੍ਰ ਨਾਰਾਯਣ ਮਹਾਦੇਵ ਗੋਵਿੰਦ ਵਿੱਠਲ ਅਤੇ ਇੱਕ ਬੇਟੀ ਲਿੰਬਾ ਬਾਈ ਉਪਜੇ ਨਾਮਦੇਵ ਜੀ ਦੀ ਪਹਿਲੀ ਅਵਸਥਾ ਸ਼ਿਵ ਅਤੇ ਵਿਸਨੁ ਦੀ ਪੂਜਾ ਵਿੱਚ ਵੀਤੀ ਪਰ ਵਿਸ਼ੋਬਾ ਖੇਚਰ ਅਤੇ ਗ੍ਯਾਨਦੇਵ ਆਦਿਕ ਗ੍ਯਾਨੀਆਂ ਦੀ ਸੰਗਤਿ ਨਾਲ ਇਨ੍ਹਾਂ ਨੂੰ ਆਤਮਗ੍ਯਾਨ ਦੀ ਪ੍ਰਾਪਤੀ ਹੋਈ ਨਾਮਦੇਵ ਜੀ ਦੀ ਉਮਰ ਦਾ ਵਡਾ ਹਿੱਸਾ ਪੰਡਰਪੁਰ ਪੁੰਡਰੀਪੁਰ ਵਿੱਚ ਜੋ ਜਿਲਾ ਸ਼ੋਲਾਪੁਰ ਵਿੱਚ ਹੈ ਵੀਤਿਆ ਅਤੇ ਉਸੇ ਥਾਂ ਸੰਮਤ ੧੪੦੮ ਵਿੱਚ ਦੇਹਾਂਤ ਹੋਇਆ ਦੇਖੋ, ਔਂਢੀ ਮਰਾਠੀ ਮਹਾਰਾਸ੍ਟ੍ਰ ਭਾਸਾ ਵਿੱਚ ਨਾਮਦੇਵ ਜੀ ਦੇ ਬਹੁਤ ਪਦ ਪਾਏ ਜਾਂਦੇ ਹਨ ਜੋ "ਅਭੰਗ" ਕਰਕੇ ਪ੍ਰਸਿੱਧ ਹਨ ਕਰਤਾਰ ਦੇ ਸਭ ਨਾਮਾਂ ਵਿੱਚੋਂ ਬਹੁਤ ਪ੍ਯਾਰਾ ਨਾਮ ਇਨ੍ਹਾਂ ਦੀ ਰਸਨਾ ਤੇ "ਵਿੱਠਲ" ਰਹਿੰਦਾ ਸੀ, ਜਿਸ ਦੀ ਵ੍ਯਾਖ੍ਯਾ "ਬੀਠਲ" ਸ਼ਬਦ ਪੁਰ ਕੀਤੀ ਗਈ ਹੈ.#ਦੇਸ਼ਾਟਨ ਕਰਦੇ ਹੋਏ ਇੱਕ ਬਾਰ ਇਹ ਮਹਾਤਮਾ ਪੰਜਾਬ ਵਿੱਚ ਭੀ ਪਧਾਰੇ ਹਨ, ਅਰ ਉਨ੍ਹਾਂ ਦੀ ਯਾਦਗਾਰ ਦੇ ਕਈ ਅਸਥਾਨ ਪਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਿਰੋਮਣਿ ਘੁੰਮਣ (ਜਿਲਾ ਗੁਰਦਾਸਪੁਰ) ਵਿੱਚ ਹੈ, ਜੋ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਬਣਵਾਇਆ ਹੈ. ਉੱਥੇ ਹਰ ਸਾਲ ੨. ਮਾਘ ਨੂੰ ਭਾਰੀ ਮੇਲਾ ਹੁੰਦਾ ਹੈ. ਮੰਦਿਰ ਦੇ ਪੁਜਾਰੀ ਅਤੇ ਪ੍ਰਚਾਰਕਾਂ ਦੀ ਸੰਗ੍ਯਾ ਬਾਵੇ ਹੈ.#ਨਾਮਦੇਵ ਜੀ ਇੱਕ ਵਾਰ ਮੁਹ਼ੰਮਦ ਤੁਗ਼ਲਕ਼ ਮੁਤਅੱਸਬ ਦਿੱਲੀਪਤਿ ਦੇ ਪੰਜੇ ਵਿੱਚ ਭੀ ਫਸਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ.#ਨਾਭਾ ਜੀ ਨੇ ਭਗਤਮਲ ਵਿੱਚ ਨਾਮਦੇਵ ਜੀ ਦਾ ਜੀਵਨ ਹੋਰ ਤਰਾਂ ਲਿਖਿਆ ਹੈ, ਪਰ ਮਹਾਰਾਸਟ੍ਰ ਦੇਸ਼ ਦੇ ਵਿਦ੍ਵਾਨਾਂ ਦਾ ਲੇਖ ਸਭ ਤੋਂ ਵਧਕੇ ਪ੍ਰਮਾਣ ਯੋਗ੍ਯ ਹੈ. ਨਾਮਦੇਵ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ.#"ਨਾਮਦੇਉ ਤ੍ਰਿਲੋਚਨ ਕਬੀਰ ਦਾਸਰੋ." (ਗੂਜ ਮਃ ੫)#"ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ." (ਸੂਹੀ ਮਃ ੪)#"ਨਾਮਦੇਇ ਸਿਮਰਨੁ ਕਰਿ ਜਾਨਾ." (ਬਿਲਾ ਨਾਮਦੇਵ)#"ਨਾਮਦੇਵ ਹਰਿਜੀਉ ਬਸਹਿ ਸੰਗਿ." (ਬਸੰ ਅਃ ਮਃ ੫)
ਵਿ- ਕੇਵਲ ਕਹਿਣ ਨੂੰ ਨਾਮਮਾਤ੍ਰ. ਨਾਮ ਅਨੁਸਾਰ ਕਰਮ ਨਾ ਕਰਨ ਵਾਲਾ. ਨਾਮਧਾਰਕ। ੨. ਨਾਮ ਉਪਾਸਕ. ਨਾਮਾਭ੍ਯਾਸੀ. ਗੁਰਦੀਖ੍ਯਾ ਅਨੁਸਾਰ ਨਾਮਮੰਤ੍ਰ ਧਾਰਨ ਵਾਲਾ. ਦੇਖੋ, ਨਾਉਧਰੀਕ.
nan