اُ توں شروع ہون والے پنجابی لفظاں دے معنےਗ

ਸੰ. गृह ਗ੍ਰਿਹ. ਸੰਗ੍ਯਾ- ਘਰ. "ਏਕ ਗਿਰਹੁ ਦਸ ਦੁਆਰ ਹੈਂ ਜਾਕੇ." (ਬਿਲਾ ਅਃ ਮਃ ੪) ੨. ਵਿ- ਗ੍ਰਿਹਸਥੀ. ਗ੍ਰਿਹੀ. "ਇਸ ਭੇਖੈ ਥਾਵਹੁ ਗਿਰਹੁ ਭਲਾ, ਜਿਥਹੁ ਕੋ ਵਰਸਾਇ." (ਵਾਰ ਵਡ ਮਃ ੩)


ਸੰਗ੍ਯਾ- ਕ੍ਰਿਕਲਾਸ. ਕਿਰਲਾ. ਸਰਟ. ਗਲਗਤਿ.


ਪੁਰਤ- ਇਗ੍ਰਿਜਿਯਾ. ਸੰਗ੍ਯਾ- ਈਸਾਈਆਂ ਦਾ ਧਰਮਮੰਦਿਰ. ਚਰਚ। ੨. ਘਰ. ਗ੍ਰਿਹ। ੩. ਦੇਖੋ, ਗਿਰਿਜਾ.


ਦੇਖੋ, ਗਿੱਧ. "ਦੇਹੀ ਗਿਰਝਨ ਖਾਈ." (ਧਨਾ ਨਾਮਦੇਵ)


ਸੰ. ਸੰਗ੍ਯਾ- ਨਿਗਲਣ ਦੀ ਕ੍ਰਿਯਾ. ਨਿਗਲਜਾਣਾ.


ਕ੍ਰਿ- ਡਿਗਣਾ. ਪਤਿਤ ਹੋਣਾ. "ਗਿਰਤ ਕੂਪ ਮਹਿ ਖਾਹਿ ਮਿਠਾਈ." (ਆਸਾ ਮਃ ੫) ੨. ਦੇਖੋ, ਗਿਰਣ.


ਫ਼ਾ. [گِرد] ਵ੍ਯ- ਆਸਪਾਸ. ਚਾਰੋਂ ਓਰ. ਚੁਫੇਰੇ। ੨. ਸੰਗ੍ਯਾ- ਘੇਰਾ. "ਪੰਦ੍ਰਹਿ ਪਹਿਰ ਗਿਰਦ ਤਿਂਹ ਕੀਓ." (ਵਿਚਿਤ੍ਰ)