ਦੇਖਣ ਵਾਸਤੇ. ਦੇਖਨੇ ਲੀਯੇ. "ਲੋਚਹ ਪ੍ਰਭੁ ਦਿਖਨਥੇ." (ਕਲਿ ਮਃ ੪)
nan
ਦਿਖਾਇਆ. ਦ੍ਰਿਸ੍ਟਿ ਵਿੱਚ ਕਰਾਵਾ (ਕਰਾਇਆ). ੨. ਸੰਗ੍ਯਾ- ਦ੍ਰਿਸ਼੍ਯ. ਨਜਾਰਾ. "ਸੋ ਪਾਯੋ ਜਗ ਕੋ ਦਿਖਰਾਵਾ." (ਨਾਪ੍ਰ)
ਦੇਖਾਂ, "ਦਿਖਾ ਕਿਨੈ ਕਿਹੁ ਆਣਿ ਚੜਾਇਆ." (ਵਾਰ ਗੂਜ ੧. ਮਃ ੩) ਦੇਖੇਂ, ਕਿਸੇ ਨੇ ਕੁਝ ਧਨ ਚੜ੍ਹਾਇਆ ਹੈ ਜਾਂ ਨਹੀਂ। ੨. ਦੇਖਿਆ. "ਸਭ ਤੂਹੈ ਤੁਹੀ ਦਿਖਾ." (ਸਾਰ ਮਃ ੫) ੩. ਦੇਖਣ ਵਾਲਾ. ਗ੍ਯਾਨ- ਦ੍ਰਿਸ੍ਟਿ ਵਾਲਾ. "ਜਿਸੁ ਬੁਝਾਏ ਆਪਿ, ਬੁਝਾਇ ਦੇਇ ਸੋਈ ਜਨੁ ਦਿਖਾ." (ਵਾਰ ਕਾਨ ਮਃ ੪) ੪. ਦੇਖੋ, ਦੀਕ੍ਸ਼ਾ.
nan
ਕ੍ਰਿ- ਦਰਸ਼ਨ ਕਰਾਉਣਾ. ਦ੍ਰਿਸ਼ਿ (ਨਜਰ) ਵਿੱਚ ਲਿਆਉਣਾ.