ਵਿ- ਦੇਖਣ ਵਾਲਾ। ੨. ਦਿਖਾਉਣ ਵਾਲਾ.
ਦੇਖੋ, ਦਿਕ ੧.
ਸੰ. ਸੰਗ੍ਯਾ- ਦਿਕ- ਗਜ. ਦਿਸ਼ਾ ਦਾ ਹਾਥੀ. ਪੁਰਾਣਾਂ ਵਿੱਚ ਅੱਠ ਦਿਸ਼ਾ ਵਿੱਚ ਅੱਠ ਹਾਥੀ ਮੰਨੇ ਹਨ, ਜੋ ਪ੍ਰਿਥਿਵੀ ਨੂੰ ਥੰਮੀ ਖਲੋਤੇ ਹਨ:-#ਪੂਰਵ ਵਿੱਚ ਐਰਾਵਤ, ਪੂਰਵ ਦੱਖਣ ਕੋਣ ਵਿੱਚ ਪੁੰਡਰੀਕ, ਦੱਖਣ ਵਾਮਨ, ਦੱਖਣ ਪੱਛਮ ਵਿੱਚ ਕੁਮੁਦ, ਪੱਛਮ ਅੰਜਨ, ਪੱਛਮ ਉੱਤਰ ਵਿੱਚ ਪੁਸਪਦੰਤ, ਉੱਤਰ ਸਾਰਵਭੋਮ ਅਤੇ ਉੱਤਰ ਪੂਰਵ ਵਿੱਚ ਸੁਪ੍ਰਤੀਕ. ਇਨ੍ਹਾਂ ਅੱਠਾ ਦੀਆਂ ਹਥਣੀਆਂ ਯਥਾਕ੍ਰਮ ਇਹ ਹਨ:-#ਅਭਰਮੁ, ਕਪਿਲਾ, ਪਿੰਗਲਾ, ਅਨੁਪਮਾ, ਅੰਜਨਵਤੀ, ਸ਼ੁਭਦੰਤੀ, ਅੰਜਨਾ ਅਤੇ ਤਾਮ੍ਰਕਰਣੀ। ੨. ਦੇਖੋ, ਲੋਕਪਾਲ.
ਸੰਗ੍ਯਾ- ਦਿੱਗਜਾਂ ਵਾਲੀ, ਪ੍ਰਿਥਿਵੀ. (ਸਨਾਮਾ) ੨. ਦਿੱਗਜ ਦੀ ਹਥਣੀ. ਦੇਖੋ, ਦਿੱਗਜ.
ਸੰ. दिग्दशन. ਸੰਗ੍ਯਾ- ਇਸ਼ਾਰਾ. ਸੰਨਤ. ਸੈਨਤ। ੨. ਦਿਸ਼ਾ ਦਿਖਾਉਣ ਦੀ ਕ੍ਰਿਯਾ। ੩. ਨਮੂਨਾ। ੪. ਦਿਸ਼ਾ ਦਿਖਾਉਣ ਦਾ ਯੰਤ੍ਰ. Mariner’s Compass ਦੇਖੋ, ਕੁਤਬਨੁਮਾ.
ਸੰ. दिग्दाह. ਸੰਗ੍ਯਾ- ਹਿੰਦੂ ਸ਼ਾਸਤ੍ਰਾਂ ਅਨੁਸਾਰ ਇੱਕ ਅਪਸ਼ਕੁਨ. ਸੂਰਯ ਦੇ ਛਿਪਣ ਪੁਰ ਭੀ ਦਿਸ਼ਾ ਲਾਲ ਮਚਦੀਆਂ ਦਿਖਾਈ ਦੇਣੀਆਂ. "ਚਾਰੋਂ ਦਿਸ਼ਿ ਦਿਗਦਾਹ ਲਖ੍ਯੋ ਸਬ." (ਰਾਮਾਵ)
ਦਿਸ਼ਾ ਅਤੇ ਉਪਦਿਸ਼ਾ. ਦਿਸ਼ਾ ਅਤੇ ਕੋਣਾਂ। ੨. ਦਸ਼ ਦਿਸ਼ਾ. "ਦਿਗ ਦਿਸੈ ਸਰਾਇਚਾ." (ਮਲਾ ਨਾਮਦੇਵ) ਦੇਖੋ, ਸਰਾਇਚਾ.
ਸੰ. दिकपति ਸੰਗ੍ਯਾ- ਜ੍ਯੋਤਿਸ ਅਨੁਸਾਰ ਅੱਠ ਦਿਸ਼ਾ ਦੇ ਸ੍ਵਾਮੀ ਅੱਠ ਦੇਵਤਾ- ਦੱਖਣ ਦਾ ਮੰਗਲ, ਪੱਛਮ ਦਾ ਸ਼ਨੀ, ਉੱਤਰ ਦਾ ਬਧ, ਪੂਰਵ ਦਾ ਸੂਰਜ, ਅਗਨਿ ਕੋਣ ਦਾ ਸ਼ਕ, ਨੈਰਿਤੀ ਦਾ ਰਾਹੁ, ਵਾਯਵੀ ਕੋਣ ਦਾ ਚੰਦ੍ਰਮਾ ਅਤੇ ਈਸ਼ਾਨ ਦਾ ਵ੍ਰਿਹਸਪਤਿ। ੨. ਦੇਖੋ, ਦਿਕਪਾਲ.
ਦੇਖੋ, ਦਿਕਪਾਲ। ੨. ਇੱਕ ਛੰਦ. ਇਸ ਦਾ ਨਾਉਂ "ਮ੍ਰਿਦੁਗਤਿ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ, ਬਾਰਾਂ ਬਾਰਾਂ ਪੁਰ ਦੇ ਵਿਸ਼੍ਰਾਮ, ਪੰਜਵੀਂ ਅਤੇ ਸਤਾਰਵੀਂ ਮਾਤਾ ਲਘੁ, ਅੰਤ ਦੋ ਗੁਰੁ.#ਉਦਾਹਰਣ-#ਅੰਮ੍ਰਿਤ ਪ੍ਰਦਾਨ ਕਰਤਾ, ਦਾਸਾਨ ਰਾਜ ਦਾਤਾ,#ਹਿਤ ਦੇਸ਼ ਪੁਤ੍ਰ ਪ੍ਯਾਰੇ, ਵਾਰੰਤ ਤਾਤ ਮਾਤਾ,#ਸ੍ਵਰਤ਼ ਗ੍ਯਾਨ ਸ਼ਾਂਤੀ, ਆਗਾਰ ਰਾਜ੍ਯਨੀਤੀ,#ਐਸੇ ਮਹਾਨ ਗੁਰੁ ਸੇ, ਕੀਜੈ ਅਖੰਡ ਪ੍ਰੀਤੀ.
ਦੇਖੋ, ਦਿਗਵਿਜਯ.
ਫ਼ਾ. [دِگر] ਅਥਵਾ [دیگر] ਦੀਗਰ. ਵਿ- ਦੂਜਾ. ਦੁਤੀਯ. "ਦਿਗਰ ਕੋ ਨਹੀ." (ਤਿਲੰ ਨਾਮਦੇਵ)
nan