اُ توں شروع ہون والے پنجابی لفظاں دے معنےਪ

ਸੰ. ਪ੍ਰਕਟ. ਵਿ- ਜਾਹਿਰ. ਪ੍ਰਤ੍ਯਕ੍ਸ਼੍‍. "ਪਰਗਟ ਕੀਆ ਆਪਿ." (ਵਾਰ ਮਾਰੂ ੨. ਮਃ ੫) ੨. ਸਾਫ. ਨਿਰਮਲ. "ਮਤਿ ਮਲੀਣ ਪਰਗਟ ਭਈ." (ਗਉ ਮਃ ੩)


ਕ੍ਰਿ- ਪ੍ਰਕਟ ਹੋਣਾ. ਜਾਹਿਰ ਹੋਣਾ. "ਆਪ ਹੀ ਗੁਪਤ ਆਪਿ ਪਰਗਟਨਾ." (ਬਿਲਾ ਮਃ ੫)


ਵਿ- ਪ੍ਰਕਟ ਹੋਇਆ। ੨. ਸੰਗ੍ਯਾ- ਪ੍ਰਕਟਨ. ਪ੍ਰਗਟ (ਜਾਹਿਰ) ਹੋਣ ਦੀ ਕ੍ਰਿਯਾ. "ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ." (ਮਾਰੂ ਸੋਲਹੇ ਮਃ ੫)


ਵਿ- ਪ੍ਰਕਟ ਹੋਇਆ. ਪ੍ਰਤਯਕ੍ਸ਼੍‍ ਹੋਇਆ. "ਗੁਰਮੁਖਾ ਨੋ ਪੰਥ ਪਰਗਟਾ." (ਸ੍ਰੀ ਮਃ ੫)


ਈਸ਼੍ਵਰ (ਬ੍ਰਹਮ) ਦਾ ਸਾਕ੍ਸ਼ਾਤਕਾਰ ਹੋਇਆ ਹੈ. "ਸਚ ਪਰਗਟੀਏਸਾ". (ਵਾਰ ਰਾਮ ੧. ਮਃ ੩)


ਫ਼ਾ. [پرگنہ] ਪਰਗਨਹ. ਸੰਗ੍ਯਾ- ਜ਼ਮੀਨ ਦਾ ਉਹ ਹਿੱਸਾ, ਜਿਸ ਵਿੱਚ ਕਈ ਪਿੰਡ ਹੋਣ.


ਵਿ- ਪ੍ਰਕਟ. ਜਾਹਿਰ. ਪ੍ਰਤ੍ਯਕ੍ਸ਼੍‍। ੨. ਪ੍ਰਗਾਢ. ਸੰਘਣਾ.