اُ توں شروع ہون والے پنجابی لفظاں دے معنےਸ

ਅ਼. [سفر] ਸੰਗ੍ਯਾ- ਯਾਤ੍ਰਾ. ਮੁਸਾਫ਼ਿਰੀ। ੨. ਸੰ. शफर ਸ਼ਫਰ. ਮੱਛੀ. ਇਹ ਸ਼ਬਦ ਸਫਰ ਭੀ ਸਹੀ ਹੈ। ੩. ਸੰ. स्फर् ਧਾ- ਕੰਬਣਾ. ਥਰਕਨਾ. ਜਾਨਾ. ਪਰਗਟ ਹੋਣਾ.


ਅੰ. Sappers and miners. ਦੇਖੋ, ਕਹੀ ੬.


ਅ਼. [سفرا] ਸਫ਼ਰਾ. ਸੰਗ੍ਯਾ- ਪਿੱਤ. Bile.


ਸੰਗ੍ਯਾ- ਸਫਰ ਕਰਨ ਵਾਲਾ. ਯਾਤ੍ਰੀ. ਮੁਸਾਫਿਰ. "ਜਿਉ ਸਫਰੀ ਉਦਰ ਭਰੈ ਬਹਿ ਹਾਟੁਲੀ." (ਸਾਰ ਮਃ ੫) ਜਿਵੇਂ ਰਾਹ ਚੱਲਣ ਵਾਲਾ ਤਨੂਰ ਉੱਪਰ ਬੈਠਕੇ ਪੇਟ ਭਰਦਾ ਹੈ। ੨. ਸ਼ਫਰ (ਮੱਛੀ) ਫੜਨ ਵਾਲਾ. ਮਾਹੀਗੀਰ. ਦੇਖੋ, ਦੰਫਾਨ। ੩. ਸ਼ਫਰ (ਮੱਛੀ) ਦੀ ਥਾਂ ਭੀ ਸਫਰੀ ਸ਼ਬਦ ਕਵੀਆਂ ਨੇ ਵਰਤਿਆ ਹੈ. "ਚੰਚਲ ਜ੍ਯੋਂ ਸਫਰੀ ਜਲ ਮੇ." (ਸਲੋਹ)


ਦੇਖੋ, ਸਫਰੀ। ੨. ਸਫ ਪੁਰ ਬੈਠਣ ਵਾਲੀ ਮੰਡਲੀ. ਸਭਾ. ਮਜਲਿਸ. "ਥਿਰ ਸਾਧੁ ਸਫਰੀਆ." (ਬਿਹਾ ਮਃ ੫)


ਡਿੰਗ. ਸ਼ਫਰ (ਮੱਛੀਆਂ) ਦਾ ਭੰਡਾਰ, ਸਮੁੰਦਰ.