اُ توں شروع ہون والے پنجابی لفظاں دے معنےਘ

ਸਿੰਧੀ. ਵਿ- ਬਹੁਤਾ. ਅਧਿਕ. "ਰਹਸੁ ਉਪਜੈ ਮਨਿ ਘਣਾ." (ਸੂਹੀ ਛੰਤ ਮਃ ੫) "ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ." (ਮਾਝ ਬਾਰਹਮਾਹਾ) ੨. ਸੰਘਣਾ. ਗਾੜ੍ਹਾ.


ਸਿੰਧੀ. ਵਿ- ਬਹੁਤੀ। ੨. ਸੰਘਣੀ. ਗਾੜ੍ਹੀ.


ਸੰਗ੍ਯਾ- ਘਨ. ਹਥੌੜਾ. "ਘਣੀਅਰ ਮਾਰੇ ਤਿਤ ਤਾਲ ਜਿਉ." (ਮਃ ੧. ਬੰਨੋ) ੨. ਮੇਘ. ਬੱਦਲ. ਦੇਖੋ, ਘਨਹਰ.


ਵਿ- ਬਹੁਤਾ. ਬਹੁਤੀ. ਦੇਖੋ, ਘਣਾ ਅਤੇ ਘਣੀ. "ਮਿਤ੍ਰ ਘਣੇਰੇ ਕਰਿਥਕੀ." (ਸ੍ਰੀ ਮਃ ੩) "ਕਿਸੈ ਥੋੜੀ ਕਿਸੇ ਹੈ ਘਣੇਰੀ." (ਮਾਝ ਮਃ ੩)


ਸਿੰਧੀ ਅਤੇ ਡਿੰਗ. ਵਿ- ਬਹੁਤਾ. ਅਧਿਕ. "ਘਣੋ ਘਣੋ ਘਣੋ ਸਦ ਲੋੜੈ." (ਟੋਡੀ ਮਃ ੫)


ਸੰਗ੍ਯਾ- ਘਮਕ. ਝਣਕਾਰ ਘੰਟਾ. ਘੁੰਘਰੂ ਆਦਿਕ ਦੀ ਧੁਨਿ. "ਘਣੰਕ ਘੁੰਘਰੂ ਸੁਰੰ." (ਰਾਮਾਵ) ੨. ਬੱਦਲ ਦੀ ਘਨਘੋਰ.


ਕ੍ਰਿ- ਪਾਉਂਣਾ. ਡਾਲਨਾ। ੨. ਫੈਂਕਣਾ. ਸੁੱਟਣਾ. "ਤਿਨਿ ਜਨਿ ਸਭਿ ਡਰ ਸੁਟਿਘਤੇ." (ਬਿਹਾ ਛੰਤ ਮਃ ੪) ੩. ਭੇਜਣਾ.