اُ توں شروع ہون والے پنجابی لفظاں دے معنےਨ

ਵ੍ਯ- ਨਹੀਂ. ਨਾ. "ਜਾਤਿ ਅਰੁ ਪਾਤਿ ਨਹਿਨ ਜਿਹ." (ਜਾਪੁ) ੨. ਦੇਖੋ, ਨਹਨ.


ਅ਼. [نہر] ਨਹਰ. ਸੰਗ੍ਯਾ- ਸਮੁੰਦਰ ਅਥਵਾ ਦਰਿਆ ਤੋਂ ਕੱਢੀ ਹੋਈ ਬਣਾਉਟੀ ਨਦੀ, ਜਿਸ ਨਾਲ ਜਹਾਜਰਾਨੀ ਹੁੰਦੀ ਹੈ ਅਤੇ ਖੇਤਾਂ ਨੂੰ ਸਿੰਜਿਆ ਜਾਂਦਾ ਹੈ.¹ ਸਭ ਤੋਂ ਪਹਿਲਾਂ ਹਿੰਦੁਸਤਾਨ ਵਿੱਚ ਫ਼ਿਰੋਜ਼ਸ਼ਾਹ ਤੁਗ਼ਲਕ ਨੇ ਸਨ ੧੩੫੦ ਵਿੱਚ ਜਮਨਾਂ ਤੋਂ ਨਹਿਰ ਕੱਢੀ.#ਪੁਰਾਣਾਂ ਵਿੱਚ ਕਥਾ ਹੈ ਕਿ ਕ੍ਰਿਸਨ ਜੀ ਦੇ ਭਾਈ ਬਲਰਾਮ ਨੇ ਹਲ ਨਾਲ ਜਮਨਾ ਨੂੰ ਖਿੱਚਕੇ ਲੈ ਆਂਦਾ ਸੀ. ਇਸ ਤੋਂ ਵਿਦ੍ਵਾਨ ਸਮਝਦੇ ਹਨ ਕਿ ਬਲਰਾਮ ਨੇ ਖੇਤੀਆਂ ਦੀ ਆਬਪਾਸ਼ੀ ਲਈ ਜਮੁਨਾ ਵਿੱਚੋਂ ਨਹਿਰ ਕੱਢੀ ਸੀ.


ਵਿ- ਨਹਰ ਨਾਲ ਸੰਬੰਧ ਰੱਖਣ ਵਾਲਾ. ਨਹਰ ਨਾਲ ਸੰਬੰਧਿਤ। ੨. ਸੰਗ੍ਯਾ- ਉਹ ਜ਼ਮੀਨ, ਜੋ ਨਹਿਰ ਨਾਲ ਸਿੰਜੀ ਜਾਵੇ। ੩. ਘੋੜੇ ਦਾ ਇੱਕ ਪ੍ਰਕਾਰ ਦਾ ਲਗਾਮ (ਦਹਾਨਾ), ਜਿਸ ਦੇ ਮੂੰਹ ਦਿੱਤੀਆਂ ਕੁੱਝ ਖਾ ਨਾ ਸਕੇ, ਦੇਖੋ, ਨਹਾਰ.