اُ توں شروع ہون والے پنجابی لفظاں دے معنےਭ

ਭਕ੍ਤਿਰੂਪ ਦਾਨ. ਭਗਤੀ ਦੀ ਬਖ਼ਸ਼ਿਸ਼. "ਭਗਤਿਦਾਨੁ ਦੀਜੈ, ਜਾਚਹਿ ਸੰਤ ਜਨ." (ਮਲਾ ਨਾਮਦੇਵ)


ਸੰਗ੍ਯਾ- ਪੰਚਰਾਤ੍ਰ ਵਿੱਚ ਦੱਸੀ ਹੋਈ ਨਾਰਦ ਰਿਖੀ ਦੀ ਵਿਸਨੁਉਪਾਸਨਾ ਵਿਧਿ। ੨. ਪ੍ਰੇਮ ਸਹਿਤ ਸੇਵਾ. ਹਰਿ ਕੀਰਤਨਰੂਪ ਉਪਾਸਨਾ. "ਭਗਤਿ ਨਾਰਦੀ ਰਿਦੈ ਨ ਉਪਜੀ." (ਸੋਰ ਕਬੀਰ)


ਵਿ- ਭਕ੍ਤਿ ਵਿੱਚ ਤਤਪਰ. ਉਪਾਸਨਾ ਅਤੇ ਸੇਵਾ ਵਿੱਚ ਲੱਗਾ ਹੋਇਆ। ੨. ਵਰਤਾਉਣ ਵਿੱਚ ਤਤਪਰ. ਜੋ ਹਰ ਵੇਲੇ ਵੰਡਦਾ ਰਹੇ.


ਭਕ੍ਤੀ ਹੈ ਜਿਸ ਨੂੰ ਪਿਆਰੀ. "ਨਾਨਕੀ ਭਗਤਿਪ੍ਰਿਅ ਹੋ." (ਗਉ ਮਃ ੫)


ਵਿ- ਭਕ੍ਤਿ ਦਾ ਫਲ ਦੇਣ ਵਾਲਾ. "ਸਬਲ ਮਲਨ, ਭਗ੍ਤਿਫਲਨ." (ਸਵੈਯੇ ਮਃ ੪. ਕੇ)


ਭਗਵਾਨ ਦੀ ਭਕ੍ਤਿ. ਕਰਤਾਰ ਦੀ ਸੇਵਾ. ਵਾਹਗੁਰੂ ਦੀ ਉਪਸਨਾ.