ਅ਼. [رسوُل] ਵਿ- ਭੇਜਿਆ ਹੋਇਆ। ੨. ਸੰਗ੍ਯਾ- ਨਬੀ. ਪੈਗ਼ੰਬਰ। ੩. ਭਾਵ- ਮੁਹੰਮਦ. ਰਾਮ ਰਸੂਲ ਨ ਬਾਚਨ ਪਾਏ." (੩੩ ਸਵੈਯੇ) ੪. ਸ਼੍ਰੀ ਗੁਰੂ ਨਾਨਕਦੇਵ, ਜੋ ਕਰਤਾਰ ਨੇ ਜਗਤ ਦੇ ਉੱਧਾਰ ਲਈ ਭੇਜਿਆ. "ਸੁਣੀ ਪੁਕਾਰ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ." (ਭਾਗੁ)
nan
ਫ਼ਾ. [رسوُلی] ਸੰਗ੍ਯਾ- ਪੈਗ਼ੰਬਰੀ. ਮਿਸ਼ਨ. Mission. ੨. ਅ਼. ਰਸੂਲ ਦੀ ਸਿਖ੍ਯਾ. "ਦੋਜਕਿ ਪਉਦਾ ਕਿਉ ਰਹੈ, ਜਾ ਚਿਤਿ ਨ ਹੋਇ ਰਸੂਲਿ?" (ਗਉ ਵਾਰ ੨. ਮਃ ੫)
ਵਿਕਲਪ ਵਾਲਾ. ਰਸਦਾਇਕ. ਰਸ ਸਹਿਤ ਹੋਇਆ. "ਹਰਿਗੁਣ ਗਾਵਹਿ ਰਸਨ਼ਿ ਰਸੇਰੇ." (ਮਾਰੂ ਸੋਲਹੇ ਮਃ ੧)
ਸੰਗ੍ਯਾ- ਰਸਾਂ ਦਾ ਇੱਦ੍ਰ, ਪਾਰਾ। ੨. ਗੁਰਮਤ ਅਨੁਸਾਰ ਨਾਮਰਸ. ਆਤਮਰਸ.
ਰਸਦਾ (ਟਪਕਦਾ) ਹੈ. ਦੇਖੋ, ਰਸਣਾ। ੨. ਰਸ ਨੂੰ. "ਨਾਨਕ ਉਧਰੈ ਸਾਧ ਸੁਨਿ ਰਸੇ." (ਸਖੁਮਨੀ) ਨਾਮ ਅਤੇ ਪ੍ਰੇਮਰਸ ਨੂੰ ਸੁਣਕੇ.
nan
ਸੰਗ੍ਯਾ- ਰਸ ਪਕਾਉਣ ਦੀ ਥਾਂ (ਪਾਕਸ਼ਾਲਾ). ਜਿੱਥੇ ਖਟਰਸ ਸਿੱਧ ਕੀਤੇ ਜਾਂਦੇ ਹਨ. "ਸੂਤਕ ਪਵੈ ਰਸੋਇ."(ਵਾਰ ਆਸਾ) "ਉਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ੨. ਸਿੱਧ ਕੀਤਾ ਹੋਇਆ ਅੰਨ. ਭੋਜਨ. ਪ੍ਰਸਾਦ. ਜਿਵੇਂ- ਰਸੋਈ ਤਿਆਰ ਹੈ.
ਰਸ ਪਕਾਉਣ ਵਾਲਾ, ਲਾਂਗਰੀ. ਸੂਪਕਾਰ.