اُ توں شروع ہون والے پنجابی لفظاں دے معنےਖ਼

ਖਾਲਿੱਤਾ ਹੈ. "ਖੁਰਦਸ੍ਤ ਜਾਂ ਜਿਗਰ ਰਾ." (ਰਾਮਾਵ) ਦੇਖੋ, ਖ਼ੁਰਦਨ.


ਫ਼ਾ. [خوردہٸ] ਤੈਂ ਖਾਧਾ ਹੈ. ਦੇਖੋ, ਖ਼ੁਰਦਨ.


ਫ਼ਾ. [خۇردن] ਖਾਣਾ. ਭਕ੍ਸ਼੍‍ਣ. ਪੀਣਾ। ੨. ਸੰਗ੍ਯਾ- ਖਾਣ ਪੀਣ ਦਾ ਕੰਮ.


ਫ਼ਾ. [خوردنی] ਕ੍ਰਿ- ਖਾਣ ਯੋਗ੍ਯ ਵਸ੍‍ਤੁ. ਖ਼ੁਰਾਕ. "ਦੁਨੀਆ ਮੁਰਦਾਰਖੁਰਦਨੀ." (ਤਿਲੰ ਮਃ ੫)


ਫ਼ਾ. [خورپوزہ] ਦੇਖੋ, ਖਰਬੂਜਾ.


ਦੇਖੋ, ਕੁਲਫਾ.


ਫ਼ਾ. [خُرّم] ਵਿ- ਪ੍ਰਸੰਨ. ਖ਼ੁਸ਼.


ਫ਼ਾ. [خُرما] ਸੰਗ੍ਯਾ- ਛੁਹਾਰਾ. "ਖਜੂਰ ਤੇ ਟੂਟ ਪਰ੍ਯੋ ਖੁਰਮਾ." (ਚੰਡੀ ੧) ੨. ਛੁਹਾਰੇ ਦੀ ਸ਼ਕਲ ਦੀ ਇੱਕ ਮਿਠਾਈ. "ਮੋਦਕ ਖੁਰਮੇ ਬਹੁ ਮਿਸ੍ਟਾਨਾ." (ਨਾਪ੍ਰ) ੩. ਅਫਗਾਨਿਸਤਾਨ ਦੇ ਕੁਰੁਮ ਦਰਿਆ ਅਤੇ ਨਗਰ ਲਈ ਭੀ ਸਿੱਖਪੁਸ੍ਤਕਾਂ ਵਿੱਚ ਖੁਰਮਾ ਸ਼ਬਦ ਵਰਤਿਆ ਹੈ. "ਅਬ ਚਲ ਖੁਰਮੇ ਨਗਰ ਮਝਾਰਾ." (ਨਾਪ੍ਰ) ਦੇਖੋ, ਕੁਰੁਮ.


ਫ਼ਾ. [خوراک] ਸੰਗ੍ਯਾ- ਆਹਾਰ. ਭੋਜਨ. ਗਿਜਾ। ੨. ਸੰ. ਖੁਰ ਵਾਲਾ ਪਸ਼ੂ.


ਰਿਆਸਤ ਜੀਂਦ, ਤਸੀਲ ਥਾਣਾ ਸੰਗਰੂਰ ਅਤੇ ਰੇਲਵੇ ਸਟੇਸ਼ਨ ਸੰਗਰੂਰ ਤੋਂ ਚਾਰ ਮੀਲ ਈਸ਼ਾਨ ਕੋਣ ਇੱਕ ਪਿੰਡ. ਅਕੋਈ ਤੋਂ ਚੱਲਕੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਇਸ ਥਾਂ ਪਧਾਰੇ ਹਨ. ਗੁਰਦ੍ਵਾਰੇ ਨਾਲ ਤਿੰਨ ਵਿੱਘੇ ਜ਼ਮੀਨ ਹੈ ਅਤੇ ਰਿਆਸਤ ਜੀਂਦ ਤੋਂ ਅਠਾਰਾਂ ਰੁਪਯੇ ਸਾਲਾਨਾ ਮਿਲਦੇ ਹਨ.


ਫ਼ਾ. [خورانیِدن] ਕ੍ਰਿ- ਖਵਾਉਣਾ. ਖਿਲਾਨਾ.