اُ توں شروع ہون والے پنجابی لفظاں دے معنےਦ

ਸੰ. दिग्विजय. ਸੰਗ੍ਯਾ- ਸੈਨਾ ਦੇ ਬਲ ਨਾਲ ਜਾਂ ਦਿਵ੍ਯਾਬਲ ਸਾਥ ਸਾਰੀਆਂ ਦਿਸ਼ਾ ਨੂੰ ਜਿੱਤਣ ਦੀ ਕ੍ਰਿਯਾ. "ਕਰੈ ਦਿਗਵਿਜਯ ਸੰਸੈ ਨਾਹੀ." (ਨਾਪ੍ਰ)#ਦਿਗਵਿਜੈ ਹੇਤ ਸਾਜ ਬੇਦੀਕੁਲਕੇਤੁ ਦਲ,#ਚਲੇ ਦੰਭ ਦਲਬੇ ਕੋ ਦਲਨ ਬਿਦਾਰਿਯਾ,#ਭਗਤਿ ਕੀ ਕੇਤੁ ਪਟ ਪ੍ਰੇਮ ਕੇ ਸਮੇਤ ਕਰ,#ਕੀਰਤਿ ਨਿਸ਼ਾਨ ਘਹਿਰਾਨੋ ਘਨ ਭਾਰਿਯਾ,#ਗ੍ਯਾਨ ਕੋ ਖੜਗ ਧਰ ਜੁਗਤਿ ਕਮਾਨ ਕਰ,#ਨਾਨ੍ਹਾ ਦ੍ਰਿਸ੍ਟਾਂਤ ਲੀਨ ਸ਼ਿਲੀਮੁਖ ਧਾਰਿਯਾ,#ਜਹਾਂ ਦਿਢ ਕੋਟ ਤਹਾਂ ਕਰਾਮਾਤ ਤੋਪ ਸੰਗ,#ਢਾਹਿਕੈ ਮੈਦਾਨ ਕੀਨ ਮਿਲੇ ਅਰਿ ਹਾਰਿਯਾ. (ਨਾਪ੍ਰ)


ਦਿਕ੍‌- ਅੰਤ. ਦਿਸ਼ਾ ਦਾ ਅੰਤ. ਦਿਸ਼ਾ ਦਾ ਕਿਨਾਰਾ। ੨. ਦ੍ਰਿਗ- ਅੰਤ. ਅੱਖ ਦਾ ਕੋਆ.


ਸੰਗ੍ਯਾ- ਦਿਕ (ਦਿਸ਼ਾ) ਹਨ ਜਿਸ ਦੇ ਅੰਬਰ (ਵਸਤੁ). ਨੰਗਾ ਰਹਿਣ ਵਾਲਾ (sky- clad). २. ਇੱਕ ਜੈਨ ਫਿਰਕਾ। ੩. ਸ਼ਿਵ। ੪. ਵਿ- ਨੰਗਾ. "ਉਪਜੀ ਤਰਕ ਦਿਗੰਬਰੁ ਹੋਆ." (ਬਿਲਾ ਅਃ ਮਃ ੪)


ਦੀਜੀਏ. ਦੇਈਏ. "ਦੋਹੀ ਦਿਚੈ ਦੁਰਜਨਾ." (ਸਵਾ ਮਃ ੧) ੨. ਦੇਓ. ਦੀਜੀਏ. "ਮੋਹਿ ਨਿਰਗੁਣ ਦਿਚੈ ਥਾਉ." (ਵਾਰ ਗੂਜ ਮਃ ੫)


ਦੀਜੀਅਨ. "ਜੇ ਕਰ ਦੂਜਾ ਦੇਖਦੇ ਜਨ ਨਾਨਕ ਕਢਿਦਿਚੰਨਿ." (ਵਾਰ ਕਾਨ ਮਃ ੪) ਦੂਜਾ ਦੇਖਣ ਵਾਲੇ ਨੇਤ੍ਰ ਕੱਢ ਦੇਣੇ ਚਾਹੀਦੇ ਹਨ.


ਸੰ. ਦ੍ਵਿਜ. ਸੰਗ੍ਯਾ- ਦੋ ਵਾਰ ਹੋਇਆ ਹੈ ਜਿਸ ਦਾ ਜਨਮ. ਗਰਭ ਅਤੇ ਧਾਰਮਿਕ ਸੰਸਕਾਰ ਤੋਂ ਜਨਮ ਲੈਣ ਵਾਲਾ. ਹਿੰਦੂਮਤ ਅਨੁਸਾਰ ਬ੍ਰਾਹਮ੍‍ਣ, ਕ੍ਸ਼੍‍ਤ੍ਰਿਯ ਅਤੇ ਵੈਸ਼੍ਯ, ਕ੍ਯੋਂਕਿ ਇਨ੍ਹਾਂ ਦਾ ਗਾਯਤ੍ਰੀਮੰਤ੍ਰ ਉਪਦੇਸ਼ ਨਾਲ ਜਨੇਊਸੰਸਕਾਰ ਹੁੰਦਾ ਹੈ.#ਦਿਜ (ਦ੍ਵਿਜ) ਸ਼ਬਦ ਵਿਸ਼ੇਸ ਕਰਕੇ ਬ੍ਰਾਹਮਣ ਲਈ ਵਰਤੀਦਾ ਹੈ, ਪਰ ਸਾਮਾਨ੍ਯ ਕਰਕੇ ਇਹ ਤਿੰਨਾਂ ਵਰਣਾਂ ਵਾਸਤੇ ਆਉਂਦਾ ਹੈ. ਦੇਖੋ, ਰਾਮਾਵਤਾਰ ਵਿੱਚ ਵੈਸ਼੍ਯ ਲਈ ਦਿਜ ਸ਼ਬਦ ਹੈ- "ਜਿਮ ਤਜੇ ਪ੍ਰਾਣ ਦਿਜ ਸੁਤਵਿਛੋਹ।" ੨. ਦੰਦ, ਕ੍ਯੋਂਕਿ ਇਹ ਦੋ ਵਾਰ ਜਨਮਦੇ ਹਨ। ੩. ਪੰਛੀ, ਇਹ ਭੀ ਦੋ ਵਾਰ ਜਨਮਦਾ ਹੈ, ਮਾਂ ਦੇ ਪੇਟ ਅਤੇ ਆਂਡੇ ਤੋਂ। ੪. ਉਹ ਸ਼ਬਦ, ਜਿਸ ਨੇ ਦੋ ਬੋਲੀਆਂ ਤੋਂ ਜਨਮ ਲਿਆ ਹੈ. ਜਿਵੇਂ- ਗੁਰਬਖ਼ਸ਼ਸਿੰਘ, ਹਕੀਕਤਰਾਇ ਆਦਿ। ੫. ਖ਼ਾਲਸਾਧਰਮ ਅਨੁਸਾਰ ਸਾਰੇ ਅਮ੍ਰਿਤਧਾਰੀ ਦ੍ਵਿਜ ਹਨ, ਕ੍ਯੋਂਕਿ ਪਿਤਾ ਗੁਰੂ ਗੋਬਿੰਦਸਿੰਘ ਜੀ ਅਤੇ ਮਾਤਾ ਸਾਹਿਬਕੌਰ ਜੀ ਦੀ ਗੋਦ ਵਿੱਚ ਆਕੇ ਦੂਜਾ ਜਨਮ ਧਾਰਦੇ ਹਨ. "ਸਤਿਗੁਰ ਕੈ ਜਨਮੇ ਗਵਨੁ ਮਿਟਾਇਆ." (ਸਿਧਗੋਸਟਿ)


ਦ੍ਵਿਜਾਗ੍ਰ੍ਯ- ਦਯਾ- ਆਰ੍‍ਦਨੀ. ਦ੍ਵਿਜਾਂ ਦਾ ਮੁਖੀਆ ਬ੍ਰਹਮਾ, ਉਸ ਤੇ ਦਯਾ ਨਾਲ ਪਸੀਜਨੇ ਵਾਲੀ ਦੁਰਗਾ." (ਚੰਡੀ ੨)


ਸੰਗ੍ਯਾ- ਦ੍ਵਿਜ (ਬ੍ਰਹਮ) ਚਰਯ. ਬ੍ਰਹਮ- ਚਰਯ। ੨. ਬ੍ਰਹਮਚਾਰੀ. "ਦਿਜਚਰਜ ਤੁੱਲ ਮ੍ਰਿਗਚਰਮ ਅਰੋਹ." (ਦੱਤਾਵ) ਬ੍ਰਹਮਚਾਰੀ ਵਾਂਙ.