اُ توں شروع ہون والے پنجابی لفظاں دے معنےਦ

ਦ੍ਵਿਜਦੇਵ. ਬ੍ਰਹਮਾ। ੨. ਦੱਤਾਤ੍ਰੇਯ. "ਦਿਜਦੇਵ ਤਥੈ ਗੁਰੁ ਚੌਬਿਸ ਕੈਕੈ." (ਦੱਤਾਵ)


ਸੰ. ਦ੍ਵਿਜ ਰਾਜ. ਸੰਗ੍ਯਾ- ਦ੍ਵਿਜਪਤਿ. ਬ੍ਰਾਹਮਣ। ੨. ਬ੍ਰਹਮਾ। ੩. ਚੰਦ੍ਰਮਾ. "ਕੀਰਤਿ ਪ੍ਰਕਾਸਬੇ ਕੋ ਸੋਈ ਦਿਜਰਾਜ ਹੈਂ." (ਗੁਪ੍ਰਸੂ) ੪. ਗਰੁੜ. ਦੇਖੋ, ਦਿਜ.


ਸੰਗ੍ਯਾ- ਪਰਸ਼ੂਰਾਮ. "ਤੁਹੀ ਆਪ ਦਿਜਰਾਮ ਕੋ ਰੂਪ ਧਰ ਹੈਂ। ਨਿਛਤ੍ਰਾ ਪ੍ਰਿਥੀ ਵਾਰ ਇੱਕੀਸ ਕਰ ਹੈਂ." (ਚਰਿਤ੍ਰ ੧)


ਦ੍ਵਿਜ- ਆਇ. "ਜਲ ਲੈਨ ਦਿਜਾਇ." (ਰਾਮਾਵ)


ਇਸ੍ਟ- ਦ੍ਵਿਜ. ਪੂਜ੍ਯ ਬ੍ਰਾਹਮਣ. "ਬਿਸਿਸਟ ਕੋ। ਦਿਜਿਸਟ ਕੋ." (ਰਾਮਾਵ)


ਦ੍ਵਿਜ- ਇੰਦ੍ਰ. ਬ੍ਰਹਮਾ। ੨. ਵ੍ਰਿਹਸਪਤਿ. "ਬਾਂਹ ਗਹੀ ਤਤਕਾਲ ਦਿਜਿੰਦ੍ਰਹਿ." (ਮਾਂਧਾਤਾ)


ਦ੍ਵਿਜ- ਈਸ਼. ਬ੍ਰਹਮਾ. "ਕੋਉ ਦਿਜੇਸ ਕੋ ਮਾਨਤ ਹੈ." (ਸਵੈਯੇ ੩੩)


ਦ੍ਵਿਜਾਂ ਵਿੱਚੋਂ ਉੱਤਮ, ਬ੍ਰਾਹਮਣ। ੨. ਉੱਤਮ ਬ੍ਰਾਹਮਣ. ਜੋ ਆਪਣੇ ਕਰਮਾਂ ਵਿੱਚ ਪੂਰਾ ਹੈ.