اُ توں شروع ہون والے پنجابی لفظاں دے معنےਪ

प्रज्ञान ਸੰਗ੍ਯਾ- ਯਥਾਰਥ ਗ੍ਯਾਨ. ਬਿਨਾ ਸੰਸੇ ਗ੍ਯਾਨ.


ਵਿ- ਪ੍ਰਗ੍ਯਾ (ਤੀਕ੍ਸ਼੍‍ਣ ਬੁੱਧਿ) ਵਾਲਾ. ਹੋਸ਼ਿਆਰ.


ਦੇਖੋ, ਪਰਾਗੰਦਾ.


प्रज्ञ ਵਿ- ਚੰਗੀ ਤਰਾਂ ਜਾਣਨ ਵਾਲਾ। ੨. ਚਤੁਰ. ਦਾਨਾ.


ਸੰ. परगृह. ਪਰਾਇਆ ਘਰ। ੨. ਭਾਵ- ਪਰਇਸਤ੍ਰੀ. "ਜੈਸਾ ਸੰਗ ਬਿਸੀਅਰ ਸਿਉ ਹੈ ਰੇ! ਤੈਸੇ ਹੀ ਇਹੁ ਪਰਗ੍ਰਿਹੁ." (ਆਸਾ ਮਃ ੫) "ਲੋਭਾਦਿ ਦ੍ਰਿਸਟਿ ਪਰਗ੍ਰਿਹੰ." (ਗੂਜ ਜੈਦੇਵ) ੩. ਦੇਖੋ, ਪਰਿਗ੍ਰਹ.


ਸੰ. ਪਰਿਘ. ਸੰਗ੍ਯਾ- ਲੋਹੇ ਦਾ ਡੰਡਾ, ਜਿਸ ਨਾਲ ਅੰਦਰੋਂ ਕਿਵਾੜ ਬੰਦ ਕੀਤੇ ਜਾਂਦੇ ਹਨ। ੨. ਲੋਹੇ ਦੀ ਲੰਮੀ ਗਦਾ. ਲੋਹਮੂਸਲ. "ਪਰਘ ਭਸੁੰਡੀ ਤੋਮਰ ਸਕਤੀ." (ਨਾਪ੍ਰ) ਧਨੁਰਵੇਦ ਵਿੱਚ ਪਰਿਘ ਦੀ ਲੰਬਾਈ ਸਾਢੇ ਤਿੰਨ ਹੱਥ ਲਿਖੀ ਹੈ। ੩. ਤੀਰ। ੪. ਪਰਵਤ। ੫. ਵਜ੍ਰ। ੬. ਸੰਗੀਤ ਅਨੁਸਾਰ ਢੋਲ ਦੀ ਸ਼ਕਲ ਦਾ ਇੱਕ ਵਾਜਾ, ਜੋ ਬਾਂਸ ਦੀ ਫਾਚੜਾਂ ਨਾਲ ਵਜਾਈਦਾ ਹੈ। ੭. ਘੜਾ. ਕੁੰਭ। ੮. ਘਰ। ੯. ਵਿਘਨ. ਰੁਕਾਵਟ। ੧੦. ਸ਼ੇਸਨਾਗ। ੧੧. ਜਲ। ੧੨. ਚੰਦ੍ਰਮਾ। ੧੩. ਸੂਰਜ.


ਦੇਖੋ, ਪਰਗ੍ਰਿਹ। ੨. ਆਪਣੇ ਇਸ੍ਟ ਤੋਂ ਛੁੱਟ ਹੋਰ ਦੇਵਤਾ ਦਾ ਮੰਦਿਰ ਅਥਵਾ ਪੰਥ. "ਆਨ ਮਨਉ, ਤਉ ਪਰਘਰ ਜਾਉ." (ਗਉ ਮਃ ੧)


ਪਰਾਏ ਘਰ ਵਿੱਚ. ਪਰਾਏ ਦਰ ਤੇ. "ਤ੍ਰਿਸਨਾ ਰਾਚਿ ਨ ਪਰਘਰਿ ਜਾਵਾ." (ਸੋਰ ਅਃ ਮਃ ੧)