اُ توں شروع ہون والے پنجابی لفظاں دے معنےਭ

ਭਾਨੁ- ਨਿ ਸਾਰ. ਸੂਰਜ ਦੇ ਨਿਕਲਣ ਦਾ ਵੇਲਾ. ਭੋਰ.


ਦੇਖੋ, ਭੂਪਾਲ। ੨. ਦੇਖੋ, ਭੁਪਾਲਾਂ.


ਰਿਆਸਤ ਪਟਿਆਲਾ ਨਜਾਮਤ ਬਰਨਾਲਾ, ਤਸੀਲ ਮਾਨਸਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਮਾਨਸਾ ਤੋਂ ੭. ਮੀਲ ਉੱਤਰ ਹੈ. ਇਸ ਪਿੰਡ ਤੋਂ ਉੱਤਰ ਪੂਰਵ ਪਾਸ ਹੀ ਗੁਰੂ ਤੇਗਬਹਾਦੁਰ ਸਾਹਿਬ ਇੱਕ ਰਾਤ੍ਰਿ ਵਿਰਾਜੇ ਹਨ, ਕੇਵਲ ਮੰਜੀਸਾਹਿਬ ਬਣਿਆ ਹੋਇਆ ਹੈ. ਪੰਜਾਹ ਘੁਮਾਉਂ ਜ਼ਮੀਨ ਰਿਆਸਤ ਪਟਿਆਲੇ ਵੱਲੋਂ ਗੁਰਦ੍ਵਾਰੇ ਦੇ ਨਾਮ ਹੈ, ਪੁਜਾਰੀ ਸਿੰਘ ਹੈ. ਭੁਪਾਲਾਂ ਨੂੰ ਭੁਪਾਲ ਭੀ ਆਖਦੇ ਹਨ.


ਸੰਗ੍ਯਾ- ਭੂਰਿ ਵਿਲਾਪ. ਦੁੱਖ ਭਰੀ ਚੀਕ. ਵਿਲਾਪ ਦੀ ਉੱਚੀ ਧੁਨਿ.